ਸਰਹੱਦ ਕੋਲ ਘੁੰਮ ਰਹੇ ਨੌਜਵਾਨ ਨੂੰ ਕੀਤਾ ਕਾਬੂ

ਖੇਮਕਰਨ, 12 ਜੁਲਾਈ (ਸ.ਬ.) ਭਾਰਤ ਪਾਕਿਸਤਾਨ ਸਰਹੱਦ ਤੇ ਤਾਇਨਾਤ ਬੀ ਐਸ ਐਫ ਦੀ 191 ਬਟਾਲੀਅਨ ਖੇਮਕਰਨ ਦੇ ਜਵਾਨਾਂ ਵਲੋਂ ਸਰਹੱਦੀ ਚੌਕੀ ਨੂਰਵਾਲਾ ਦੇ ਇਲਾਕੇ ਵਿਚ ਭਾਰਤੀ ਸਰਹੱਦ ਕੋਲ ਸ਼ੱਕੀ ਹਾਲਤ ਵਿਚ ਘੁੰਮ ਰਹੇ ਵਿਅਕਤੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਬੀ ਐਸ ਐਫ ਜਵਾਨਾਂ ਵਲੋਂ ਕੀਤੀ ਗਈ ਛਾਣਬੀਣ ਦੌਰਾਨ ਕੋਈ ਵੀ ਸ਼ੱਕੀ ਵਸਤੂ ਉਕਤ ਵਿਅਕਤੀ ਕੋਲ਼ੋ ਨਹੀਂ ਮਿਲੀ ਹੈ ਜਦਕਿ ਮੁਢਲੀ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਸੁਮੀਤ ਕੁਮਾਰ ਪੁੱਤਰ ਨਾਇਬ ਸਿੰਘ ਪਿੰਡ ਦੁਨੀਮਾਜਰਾ ਜਿਲ੍ਹਾ ਕੁਰੂਕਸ਼ੇਤਰ ਦੱਸਿਆ ਹੈ| ਬੀ ਐਸ ਐਫ ਵਲੋਂ ਫੜੇ ਗਏ ਇਸ 24 ਸਾਲਾਂ ਨੌਜਵਾਨ ਨੂੰ ਅਗਲੀ ਕਾਰਵਾਈ ਲਈ ਖੇਮਕਰਨ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ| ਸੂਤਰਾਂ ਮੁਤਾਬਿਕ ਉਕਤ ਨੌਜਵਾਨ ਦੀ ਮਾਨਸਿਕ ਹਾਲਤ ਠੀਕ ਨਹੀਂ ਲੱਗ ਰਹੀ|

Leave a Reply

Your email address will not be published. Required fields are marked *