ਸਰਹੱਦ ਤੇ ਕੰਧ ਬਣਾਉਣ ਨੂੰ ਲੈ ਕੇ ਸਾਨੂੰ ਕੋਈ ਧਮਕਾ ਨਹੀਂ ਸਕਦਾ : ਓਬਰਾਡੋਰ

ਮੈਕਸੀਕੋ ਸਿਟੀ, 7 ਅਗਸਤ (ਸ.ਬ.) ਮੈਕਸੀਕੋ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਐਂਡ੍ਰੇਸ ਮੈਨੁਅਲ ਲੋਪੇਜ ਓਬਰਾਡੋਰ ਨੇ ਅੱਜ ਕਿਹਾ ਕਿ ਸਰਹੱਦ ਉਤੇ ਕੰਧ ਬਣਾਉਣ ਨੂੰ ਲੈ ਕੇ ਕੋਈ ਉਨ੍ਹਾਂ ਦੇ ਦੇਸ਼ ਨੂੰ ਧਮਕਾ ਨਹੀਂ ਸਕਦਾ| ਇਸ ਸਾਲ 1 ਦਸੰਬਰ ਨੂੰ ਰਾਸ਼ਟਰਪਤੀ ਅਹੁਦਾ ਸੰਭਾਲਣ ਜਾ ਰਹੇ ਓਬਰਾਡੋਰ ਨੇ ਕਿਹਾ ਕਿ ਮੈਕਸੀਕੋ ਇਕ ਸ਼ਕਤੀ ਬਣਨ ਜਾ ਰਿਹਾ ਹੈ ਅਤੇ ਉਹ ਸੱਤਾ ਦੇ ਸੰਤੁਲਨ ਨੂੰ ਬਦਲ ਦੇਵੇਗਾ| ਕੋਈ ਸਾਨੂੰ ਇਹ ਧਮਕੀ ਨਹੀਂ ਦੇ ਸਕਦਾ ਕਿ ਸਾਡੀਆਂ ਸਰਹੱਦਾਂ ਬੰਦ ਕੀਤੀਆਂ ਜਾਣਗੀਆਂ ਜਾਂ ਉਨ੍ਹਾਂ ਦਾ ਫੌਜੀਕਰਨ ਕੀਤਾ ਜਾਵੇਗਾ|
ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਦੇਸ਼ ਦੀ ਸਰਹੱਦ ਸੁਰੱਖਿਅਤ ਕਰਨ ਲਈ ਕਈ ਕਾਰਨਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿਚ ਪਿਛਲੇ ਸਾਲ ਮੈਕਸੀਕੋ ਵਿੱਚ ਰਿਕਾਰਡ ਗਿਣਤੀ ਵਿਚ ਕਤਲ ਹੋਣਾ ਮੁੱਖ ਕਾਰਨ ਸੀ| ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਅਗਵਾਈ ਵਿੱਚ ਇਕ ਵਫਦ ਨੇ 14 ਮਈ ਨੂੰ ਮੈਕਸੀਕੋ ਸਿਟੀ ਵਿਚ ਓਬਰਾਡੋਰ ਨਾਲ ਮੁਲਾਕਾਤ ਕੀਤੀ ਸੀ ਪਰ ਸਰਹੱਦ ਉਤੇ ਕੰਧ ਬਣਾਉਣ ਦੇ ਮਾਮਲੇ ਉਤੇ ਗੱਲਬਾਤ ਨਹੀਂ ਹੋਈ ਸੀ| ਇਸ ਤੋਂ ਬਾਅਦ ਮੈਕਸੀਕੋ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਓਬਰਾਡੋਰ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਾਲੇ ਚਿੱਠੀਆਂ ਦੇ ਆਦਾਨ-ਪ੍ਰਦਾਨ ਵਿਚ ਵੀ ਇਹ ਮੁੱਦਾ ਨਹੀਂ ਚੁੱਕਿਆ ਗਿਆ|

Leave a Reply

Your email address will not be published. Required fields are marked *