ਸਰੀਰਕ ਆਲਸ ਦੇ ਮਾਮਲੇ ਵਿੱਚ ਭਾਰਤ ਦਾ 52ਵਾਂ ਸਥਾਨ

ਦੁਨੀਆ ਦੇ 19 ਲੱਖ ਲੋਕਾਂ ਦੀ ਰੋਜਾਨਾ ਦੀ ਸਰੀਰਕ ਸਰਗਰਮੀ ਦਾ ਅਧਿਐਨ ਕਰਨ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਇੱਕ ਚਿੰਤਾਜਨਕ ਨਤੀਜੇ ਉਤੇ ਪਹੁੰਚਿਆ ਹੈ| ਇਸ ਸੈਂਪਲ ਦੇ ਆਧਾਰ ਤੇ ਉਸਦਾ ਨਤੀਜਾ ਹੈ ਕਿ ਵਿਸ਼ਵ ਭਰ ਵਿੱਚ ਕੋਈ 140 ਕਰੋੜ ਲੋਕਾਂ ਦੀ ਸਰੀਰਕ ਸਰਗਰਮੀ ਬੇਹੱਦ ਘੱਟ ਹੈ| 19 ਲੱਖ ਲੋਕਾਂ ਦੇ ਸੈਂਪਲ ਵਿੱਚ 77 ਹਜਾਰ ਭਾਰਤੀ ਸ਼ਾਮਿਲ ਸਨ| ਭਾਰਤ ਬਾਰੇ ਅਧਿਐਨ ਦਾ ਨਤੀਜਾ ਇਹ ਹੈ ਕਿ ਇੱਥੇ 24.7 ਫੀਸਦ ਪੁਰਸ਼ ਅਤੇ 43.3 ਫੀਸਦੀ ਔਰਤਾਂ ਜ਼ਿਆਦਾ ਹੱਥ -ਪੈਰ ਹਿਲਾਉਣ ਵਿੱਚ ਭਰੋਸਾ ਨਹੀਂ ਰੱਖਦੇ| ਔਸਤਨ ਕੁਲ ਆਬਾਦੀ ਦਾ 34 ਫੀਸਦੀ ਹਿੱਸਾ ਆਪਣੀ ਸਿਹਤ ਠੀਕ ਰੱਖਣ ਲਈ ਬਹੁਤ ਹੀ ਘੱਟ ਕੋਸ਼ਿਸ਼ ਕਰਦਾ ਹੈ| ਇੰਨੀ ਘੱਟ ਕਿ ਕਈ ਬਿਮਾਰੀਆਂ ਜਾਂ ਤਾਂ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀਆਂ ਹਨ ਜਾਂ ਲੈਣ ਦੇ ਇੰਤਜਾਰ ਵਿੱਚ ਹਨ| ਸਰੀਰਕ ਆਲਸ ਦੇ ਮਾਮਲੇ ਵਿੱਚ ਇਹ ਅਧਿਐਨ ਭਾਰਤ ਨੂੰ ਦੁਨੀਆ ਵਿੱਚ 52ਵੇਂ ਸਥਾਨ ਉਤੇ ਦਿਖਾ ਰਿਹਾ ਹੈ, ਜਦੋਂ ਕਿ ਗੁਆਂਢੀ ਦੇਸ਼ ਚੀਨ, ਪਾਕਿਸਤਾਨ, ਨੇਪਾਲ ਅਤੇ ਮਿਆਂਮਾਰ ਦੇ ਲੋਕ ਆਪਣੀ ਸਿਹਤ ਦਾ ਸਾਡੇ ਤੋਂ ਜਿਆਦਾ ਧਿਆਨ ਰੱਖ ਰਹੇ ਹਨ|
ਇਸਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਇਹ ਅਧਿਐਨ ਸਾਲ 2001 ਵਿੱਚ ਕੀਤਾ ਸੀ ਅਤੇ ਉਦੋਂ ਭਾਰਤ ਦਾ ਆਲਸ ਔਸਤ 32 ਫੀਸਦੀ ਦਾ ਸੀ| ਮਤਲਬ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਸਿਹਤ ਦੇ ਪ੍ਰਤੀ ਭਾਰਤੀ ਚੇਤਨਾ ਦੋ ਫੀਸਦੀ ਹੋਰ ਹੇਠਾਂ ਆ ਗਈ ਹੈ| ਸਿਹਤ ਨੂੰ ਲੈ ਕੇ ਇਹ ਲਾਪਰਵਾਹੀ ਉਦੋਂ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ, ਜਦੋਂ ਸਾਨੂੰ ਪਤਾ ਚੱਲਦਾ ਹੈ ਕਿ ਸਾਲ ਦਰ ਸਾਲ ਅਸੀਂ ਦੁਨੀਆ ਦੇ ਅਜਿਹੇ ਦੇਸ਼ ਬਣਦੇ ਜਾ ਰਹੇ ਹਾਂ, ਜਿੱਥੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਪਰੰਤੂ ਨਾ ਤਾਂ ਇਹ ਨੌਜਵਾਨ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹਨ, ਨਾ ਹੀ ਇੱਥੇ ਦੀ ਸਰਕਾਰ ਇਸ ਬਾਰੇ ਵੱਖ ਤੋਂ ਕੁੱਝ ਕਰ ਰਹੀ ਹੈ| ਸਿਹਤ ਉਤੇ ਭਾਰਤ ਆਪਣੇ ਜੀਡੀਪੀ ਦਾ ਸਿਰਫ਼ 1.25 ਫੀਸਦੀ ਹੀ ਖਰਚ ਕਰਦਾ ਹੈ, ਜਦੋਂ ਕਿ ਤਬਾਹੀ ਦੀ ਕਗਾਰ ਉਤੇ ਪਹੁੰਚਿਆ ਅਫਗਾਨਿਸਤਾਨ ਇਸ ਮਦ ਵਿੱਚ 8. 2 ਫੀਸਦ ਖਰਚ ਕਰ ਦਿੰਦਾ ਹੈ| ਪਰੰਤੂ ਇਸ ਮਾਮਲੇ ਵਿੱਚ ਸਿੱਧੇ ਸਰਕਾਰ ਨੂੰ ਵੀ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਆਪਣੀ ਸਿਹਤ ਦਾ ਖਿਆਲ ਰੱਖਣਾ, ਆਪਣੇ ਸਰੀਰ ਨੂੰ ਕੰਮ ਕਰਨ ਲਾਇਕ ਬਣਾ ਕੇ ਰੱਖਣਾ ਸਭ ਤੋਂ ਪਹਿਲਾਂ ਇਨਸਾਨ ਦੀ ਨਿਜੀ ਜ਼ਿੰਮੇਵਾਰੀ ਹੈ|
ਬਜੁਰਗ ਇਹ ਜ਼ਿੰਮੇਵਾਰੀ ਕਿਵੇਂ ਵੀ ਕਰਕੇ ਨਿਭਾ ਲੈਂਦੇ ਹਨ ਪਰੰਤੂ ਮੋਬਾਇਲ ਫੋਨ ਅਤੇ ਲੈਪਟਾਪ ਵਿੱਚ ਹਰ ਸਮੇਂ ਰੁਝੇ ਰਹਿਣ ਵਾਲੇਨੌਜਵਾਨਾਂ ਵਿੱਚ ਨਿਯਮਿਤ ਕਸਰਤ ਕਰਨ ਘੁੰਮਣ-ਟਹਿਲਣ ਦੀ ਪ੍ਰਵ੍ਰਿਤੀ ਕਾਫ਼ੀ ਘੱਟ ਵੇਖੀ ਜਾ ਰਹੀ ਹੈ|
ਜਸਪਾਲ ਸਿੰਘ

Leave a Reply

Your email address will not be published. Required fields are marked *