ਸਰੀਰਕ ਪੱਖੋਂ ਕਮਜ਼ੋਰ ਲੋਕਾਂ ਨੂੰ ਆਤਮਘਾਤੀ ਵਾਹਨ ਚਲਾਉਣ ਲਈ ਮਜਬੂਰ ਕਰ ਰਿਹੈ ਆਈ.ਐਸ. ਸੰਗਠਨ

ਵਾਸ਼ਿੰਗਟਨ, 24 ਫਰਵਰੀ (ਸ.ਬ.) ਇਸਲਾਮਕ ਸਟੇਟ ਦੇ ਜਿਹਾਦੀ ਮੋਸੂਲ ਵਿੱਚ ਬੱਚਿਆਂ ਅਤੇ ਸਰੀਰਕ ਪੱਖੋਂ ਕਮਜ਼ੋਰ ਲੋਕਾਂ ਨੂੰ ਧਮਾਕਿਆਂ ਨਾਲ ਲੱਦੇ ਟਰੱਕਾਂ ਨੂੰ ਚਲਾਉਣ ਲਈ ਮਜਬੂਰ ਕਰ ਰਿਹਾ ਹੈ|
ਅਮਰੀਕੀ ਹਵਾਈ ਫੌਜ ਦੇ     ਬ੍ਰਿਗੇਡੀਅਰ ਜਨਰਲ ਨੇ ਇਹ ਜਾਣਕਾਰੀ ਦਿੱਤੀ ਹੈ|  ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਗਲਤ ਨੀਤੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਆਈ.ਐਸ. ਜਾਣਦਾ ਹੈ ਕਿ ਉਨ੍ਹਾਂ ਦਾ ਅੰਤ ਨੇੜੇ ਹੈ| ਜਿਹਾਦੀਆਂ ਵੱਲੋਂ ਵਰਤੇ ਜਾਣ ਵਾਲੇ ਧਮਾਕਾਖੇਜ਼ ਪਦਾਰਥਾਂ ਨਾਲ ਭਰੇ ਟਰੱਕਾਂ ਨੂੰ ਵੀ.ਬੀ.ਆਈ. ਈ. ਡੀ. ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਇਨ੍ਹਾਂ ਟਰੱਕਾਂ ਨੂੰ ਕਈ ਵਾਰ ਬੱਚੇ ਚਲਾ ਰਹੇ ਹੁੰਦੇ ਹਨ| ਕਈ ਵਾਰ ਇਨ੍ਹਾਂ ਟਰੱਕਾਂ ਨੂੰ ਉਹ ਵਿਅਕਤੀ ਵੀ ਚਲਾਉਂਦੇ ਦੇਖੇ ਗਏ ਹਨ ਜੋ ਤੁਰਨ ਵਿੱਚ ਵੀ ਕਮਜ਼ੋਰ ਹੁੰਦੇ ਹਨ| ਇਸ ਤੋਂ ਸਾਫ ਹੈ ਕਿ ਆਈ.ਐਸ. ਕਮਜ਼ੋਰ ਲੋਕਾਂ ਦੇ ਸਹਾਰੇ ਆਪਣਾ ਸੰਗਠਨ ਚਲਾ ਰਿਹਾ ਹੈ|
ਜਾਂਚ ਵਿੱਚ ਪਤਾ ਲੱਗਾ ਹੈ ਕਿ ਮੋਸੂਲ ਅਤੇ ਇਰਾਕ ਦੇ ਹੋਰ ਸਥਾਨਾਂ ਤੇ ਹਮਲਾ ਕਰਨ ਦੌਰਾਨ ਇਨ੍ਹਾਂ ਦੀ ਵਰਤੋਂ ਕੀਤੀ ਗਈ ਹੈ| ਵਾਹਨਾਂ ਵਿੱਚ ਲੱਗੇ ਧਮਾਕਾਖੇਜ਼ ਪਦਾਰਥਾਂ ਨੂੰ ‘ਵੀ ਬੀਡਜ਼’ ਕਿਹਾ ਜਾਂਦਾ ਹੈ|

Leave a Reply

Your email address will not be published. Required fields are marked *