ਸਰੀਰ ਦੇ ਅੰਗਾਂ ਨੂੰ ਦਾਨ ਦੇਣ ਲਈ ਚੇਤੰਨਤਾ ਕੈਂਪ ਲਗਾਇਆ

ਐਸ. ਏ. ਐਸ ਨਗਰ, 10 ਸਤੰਬਰ (ਸ.ਬ.) ਲਾਇਨਜ਼ ਅਤੇ ਲਾਇਨੈਸ ਕੱਲਬ ਪੰਚਕੂਲਾ ਵੱਲੋਂ ਕਲੱਬ ਦੀ ਨੌਜਵਾਨ ਸ਼ਾਖਾ ਲੀਓ ਕੱਲਬ ਟ੍ਰਾਈਸਿਟੀ ਨੇ ਅਧਿਆਪਕ ਦਿਵਸ ਦੇ ਮੌਕੇ ਤੇ ਐਸ. ਡੀ. ਪਬਲਿਕ ਸਕੂਲ, ਸੈਕਟਰ-32 ਚੰਡੀਗੜ੍ਹ ਵਿੱਚ ਸਕੂਲ ਦੇ ਸਾਰੇ ਸਟਾਫ ਅਤੇ ਅਧਿਆਪਕਾਂ ਲਈ ਅੱਖਾਂ ਅਤੇ ਸਰੀਰ ਦੇ ਅੰਗਾਂ ਨੂੰ ਦਾਨ ਦੇਣ ਲਈ ਚੇਤੰਨਤਾ ਕੈਂਪ ਆਯੋਜਿਤ ਕੀਤਾ| ਇਸ ਕੈਂਪ ਦਾ ਆਯੋਜਨ ਚੇਅਰਮੈਨ ਲਾਇਨਜ਼ ਕੱਲਬ ਸ੍ਰ. ਇਕਲੇਸ਼ ਪਾਲ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ|
ਇਸ ਮੌਕੇ ਮੋਹਨ ਫਾਊਡੇਸ਼ਨ ਵੱਲੋਂ ਸ੍ਰੀ ਸੁਧੀਰ ਦੀਵਾਨ ਨੇ ਅੱਖਾਂ ਅਤੇ ਸਰੀਰ ਦੇ ਬਾਕੀ ਅੰਗਾਂ ਨੂੰ ਦਾਨ ਵਿੱਚ ਦੇਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ| ਉਹਨਾਂ ਨੇ ਭਾਰਤ ਵਿੱਚ ਸਰੀਰ ਦੇ ਅੰਗਾਂ ਨੂੰ ਦਾਨ ਦੇਣ ਦੇ ਪੱਧਰ, ਕੁਦਰਤੀ ਮੌਤ ਅਤੇ ਦਿਮਾਗੀ ਮੌਤ ਵਿਚਕਾਰ ਅੰਤਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ| ਉਹਨਾਂ ਵੱਲੋਂ ਇਸ ਕੈਂਪ ਵਿਚ ਸ਼ਾਮਿਲ ਵਿਅਕਤੀਆਂ ਨੂੰ ਅਸਲ ਜਿੰਦਗੀ ਵਿੱਚ ਸਰੀਰਕ ਅੰਗਾਂ ਦੇ ਦਾਨ ਲਈ ਉਤਸ਼ਾਹਿਤ ਕੀਤਾ| ਇਸ ਮੌਕੇ 6 ਵਿਅਕਤੀਆਂ ਨੇ ਅੰਗਦਾਨ ਦੇ ਫਾਰਮ ਭਰੇ ਅਤੇ 20 ਹੋਰ ਵਿਅਕਤੀ ਇਹ ਫਾਰਮ ਲੈ ਕੇ ਗਏ ਤਾਂ ਜੋ ਉਹ ਪਰਿਵਾਰ ਨਾਲ ਸਲਾਹ ਕਰਕੇ ਇਹ ਫਾਰਮ ਭਰਣਗੇ|
ਇਸ ਮੌਕੇ ਡਾ. ਐਸ. ਐਸ ਭਮਰਾ ਵੱਲੋਂ ਮੋਹਨ ਫਾਉਡੇਸ਼ਨ ਵੱਲੋਂ ਕੀਤੇ ਇਹ ਯਤਨ ਦੀ ਸ਼ਲਾਘਾ ਕਰਦਿਆਂ ਸ੍ਰੀ ਦੀਵਾਨ ਨੂੰ ਟ੍ਰਾਫੀ ਭੇਟ ਕੀਤੀ ਗਈ| ਪ੍ਰਧਾਨ ਪਰਵਿੰਦਰ ਸਿੰਘ ਵੱਲੋਂ ਮੋਨਿਕਾ ਸ਼ਰਮਾ, ਪ੍ਰਿੰਸੀਪਲ ਅਤੇ ਸਕੂਲ ਦੇ ਸਟਾਫ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ| ਇਸ ਮੌਕੇ ਸ੍ਰੀ ਐਸ ਐਸ ਧੰਜਲ, ਸ੍ਰੀ ਮਨਜੀਤ ਭਮਰਾ, ਸ੍ਰੀ ਹੰਸਾ ਧੰਜਲ, ਸ੍ਰੀਮਤੀ ਰੈਨੂੰ ਬਖਸ਼ੀ, ਸ੍ਰੀਮਤੀ ਰੰਜਨਾ, ਮਨੀ ਢਿੱਲੋਂ ਅਤੇ ਹੋਰ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *