ਸਰਜ਼ੀਕਲ ਸਟ੍ਰਾਈਕ ਤੇ ਰਾਜਨੀਤੀ ਨਾ ਕੀਤੀ ਜਾਵੇ: ਹੁੱਡਾ

ਨਵੀਂ ਦਿੱਲੀ, 8 ਦਸੰਬਰ (ਸ.ਬ.) ਪਾਕਿਸਤਾਨ ਤੇ ਭਾਰਤ ਵੱਲੋਂ ਕੀਤੀ ਗਈ ‘ਸਰਜੀਕਲ ਸਟ੍ਰਾਈਕ’ ਤੇ ਹੋ ਰਹੀ ਸਿਆਸੀ ਬਿਆਨਬਾਜ਼ੀ ਤੇ ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦਾ ਬਿਆਨ ਸਾਹਮਣੇ ਆਇਆ ਹੈ| ਉਨ੍ਹਾਂ ਨੇ ਇਸ ਮੁੱਦੇ ਤੇ ਬਿਆਨਬਾਜ਼ੀ ਤੇ ਤੰਜ਼ ਕਰਦੇ ਹੋਏ ਕਿਹਾ ਕਿ ਵਧਾ-ਚੜ੍ਹਾਅ ਕੇ ਪ੍ਰਚਾਰ ਕਰਨਾ ਵੀ ਠੀਕ ਨਹੀਂ| ਆਪ੍ਰੇਸ਼ਨ ਨੂੰ ਰਾਜਨੀਤਕ ਰੰਗ ਦੇਣ ਦੀ ਕੋਈ ਲੋੜ ਨਹੀਂ ਸੀ| ਜਨਰਲ ਹੁੱਡਾ 29 ਸਤੰਬਰ, 2016 ਨੂੰ ਕੀਤੀ ਗਈ ਇਸ ਸਟ੍ਰਾਈਕ ਸਮੇਂ ਉੱਤਰੀ ਸੈਨਾ ਕਮਾਨ ਦੇ ਕਮਾਂਡਰ ਸੀ|
ਜਨਰਲ ਹੁੱਡਾ ਨੇ ਕਿਹਾ ਇਸ ਦੀ ਕਾਮਯਾਬੀ ਨੂੰ ਲੈ ਕੇ ਸ਼ੁਰੂਆਤੀ ਖੁਸ਼ੀ ਹੋਣਾ ਲਾਜ਼ਮੀ ਗੱਲ ਹੈ ਪਰ ਸੈਨਿਕ ਮੁਹਿੰਮਾਂ ਦਾ ਲਗਾਤਾਰ ਦਿਖਾਵਾ ਕਰਨਾ ਠੀਕ ਨਹੀਂ| ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਵਧੀਆ ਹੁੰਦਾ ਜੇਕਰ ਇਸ ਨੂੰ ਰਾਜ਼ ਹੀ ਰੱਖਿਆ ਜਾਂਦਾ|
ਜਿਕਰਯੋਗ ਹੈ ਕਿ ਹਾਲ ਹੀ ਵਿੱਚ ਚੋਣਾਂ ਵਿੱਚ ਸਰਜ਼ੀਕਲ ਸਟ੍ਰਾਈਕ ਦਾ ਖੂਬ ਜ਼ਿਕਰ ਕੀਤਾ ਗਿਆ ਹੈ| ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਵੱਲੋਂ ਸਟ੍ਰਾਈਕ ਤੇ ਸਵਾਲ ਚੁੱਕ ਕੇ ਸੈਨਾ ਦਾ ਅਪਮਾਨ ਕੀਤਾ ਗਿਆ ਹੈ| ਉਧਰ ਰਾਹੁਲ ਗਾਂਧੀ ਨੇ ਮੋਦੀ ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਮੋਦੀ ਨੇ ਹਰ ਰੈਲੀ ਵਿੱਚ ਸਟ੍ਰਾਈਕ ਦਾ ਜ਼ਿਕਰ ਆਪਣੇ ਆਪ ਨੂੰ ਹਾਰ ਤੋਂ ਬਚਾਉਣ ਲਈ ਕੀਤਾ ਹੈ|

Leave a Reply

Your email address will not be published. Required fields are marked *