ਸਰੱਹਦ ਤੇ ਘੁਸਪੈਠ ਨਾਕਾਮ, ਸੁਰੱਖਿਆ ਦਸਤਿਆਂ ਵਲੋਂ ਦੋ ਅੱਤਵਾਦੀ ਢੇਰ

ਸ਼੍ਰੀਨਗਰ,  11 ਜੁਲਾਈ (ਸ.ਬ.)  ਜੰਮੂ-ਕਸ਼ਮੀਰ ਵਿਚ ਸਰਹੱਦ ਪਾਰ ਤੋਂ  ਅੱਤਵਾਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ| ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ਵਿਚ ਫ਼ੌਜ ਨੇ ਅੱਜ ਕੰਟਰੋਲ ਰੇਖਾ (ਐਲ. ਓ. ਸੀ.) ਨੇੜੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ| ਰੱਖਿਆ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਫ਼ੌਜੀਆਂ ਨੂੰ ਉਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਨੌਗਾਮ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਸ਼ਕੀ ਗਤੀਵਿਧੀਆਂ ਹਰਕਤਾਂ ਦਾ ਪਤਾ ਲੱਗਾ|
ਉਨ੍ਹਾਂ ਦੱਸਿਆ ਕਿ ਫ਼ੌਜੀਆਂ ਨੇ ਤੇਜ਼ੀ ਨਾਲ ਘਾਤ ਲਾ ਕੇ ਹਮਲਾ ਕੀਤਾ, ਜਿਸ ਵਿਚ ਦੋ ਅੱਤਵਾਦੀ ਢੇਰ ਕਰ ਦਿੱਤੇ ਗਏ| ਉਨ੍ਹਾਂ ਦੱਸਿਆ ਕਿ ਮੌਕੇ ਤੋਂ ਦੋ ਏ.ਕੇ-47 ਰਾਈਫਲ ਅਤੇ ਯੁੱਧ ਵਿਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਮੱਗਰੀਆਂ ਜ਼ਬਤ ਕੀਤੀਆਂ ਗਈਆਂ| ਸਰਚ ਆਪੇਰਸ਼ਨ ਅਜੇ ਜਾਰੀ ਹੈ|

Leave a Reply

Your email address will not be published. Required fields are marked *