ਸਲਾਨਾ ਖੂਨਦਾਨ ਕੈਂਪ 24 ਦਸੰਬਰ ਨੂੰ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ.) ਉਘੇ ਕਨੂੰਨਦਾਨ ਸ੍ਰੀ ਰਵਿੰਦਰ ਕ੍ਰਿਸ਼ਨ ਦੇ ਜਨਮ ਦਿਨ ਮੌਕੇ ਸਲਾਨਾ ਖੂਨਦਾਨ ਕੈਂਪ ਰਵਿੰਦਰਾ ਫਾਰਮ ਰਾਮਗੜ੍ਹ ਵਿਖੇ 24 ਦਸੰਬਰ ਨੂੰ ਸਵੇਰੇ 9 ਵਜੇ ਤੋਂ 3 ਵਜੇ ਤੱਕ ਲਗਾਇਆ ਜਾ ਰਿਹਾ ਹੈ| ਜਿਸ ਦੌਰਾਨ ਪੀ.ਜੀ.ਆਈ ਸੈਕਟਰ-32, ਸੈਕਟਰ-16 ਹਸਪਤਾਲ ਦੀਆਂ ਟੀਮਾਂ ਵੱਲੋਂ ਖੂਨ ਯੂਨਿਟ ਇੱਕਠੇ ਕੀਤੇ ਜਾਣਗੇ, ਇਸ ਮੌਕੇ ਹਰ ਸਾਲ ਦੀ ਤਰ੍ਹਾਂ ਮੁਹਾਲੀ ਤੋਂ ਸਵੈਇੱਛਕ ਨੌਜਵਾਨ ਸਵੇਰੇ 10.00 ਵਜੇ ਮਿਲਕ ਪਲਾਂਟ ਮੁਹਾਲੀ ਤੋਂ ਕਾਫਲਿਆਂ ਦੇ ਰੂਪ ਵਿੱਚ ਜਾਣਗੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸਤਵੀਰ ਸਿੰਘ ਧਨੋਆ (ਕੌਂਸਲਰ) ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਮੁਹਾਲੀ ਨੇ ਦੱਸਿਆ  ਕਿ ਖੂਨਦਾਨੀਆਂ ਨੂੰ ਵਿਸ਼ੇਸ਼ ਬੱਸਾਂ ਰਾਹੀ ਲਿਜਾਣ ਤੇ ਛੱਡਣ ਦਾ ਇੰਤਜਾਮ ਕੀਤਾ ਜਾਵੇਗਾ|
ਇਸ ਮੌਕੇ ਸ੍ਰੀ ਅਸੋਕ ਕੁਮਾਰ ਗੁਪਤਾ(ਡਿਪਲਾਸਟ ਗਰੁਪ) ਸ੍ਰੀ ਮਨਮੋਹਨ ਸਿੰਘ ‘ਲੰਗ’ (ਸਾਬਕਾ ਕੌਂਸਲਰ) ਅਤੇ ਪ੍ਰਧਾਨ ਗੁਰਦਵਾਰਾ  ਭਗਤ ਨਾਮਦੇਵ ਜੀ ਫੇਜ਼-11 ਮੁਹਾਲੀ, ਕੁਲਦੀਪ ਸਿੰਘ, ਰਵਿੰਦਰ ਰਵੀ, ਸੁਦਾਗਰ ਸਿੰਘ ਬਲੋਂ ਮਾਜਰਾ, ਦਿਨੇਸ਼ ਸੈਣੀ ,ਗੋਪਾਲ ਦੱਤ, ਵੀ.ਪੀ.ਸਿੰਘ, ਪਰਮਿੰਦਰ ਸਿਘ ਪੈਰੀ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *