ਸਵਦੇਸ਼ੀ ਯਾਤਰਾ ਪ੍ਰੋਜੈਕਟ ਨਾਲ ਹੋਵੇਗਾ ਵਿਰਾਸਤੀ ਅਤੇ ਇਤਿਹਾਸਕ ਸ਼ਹਿਰਾਂ ਦਾ ਵਿਕਾਸ : ਕਾਹਲੋਂ

ਐਸ ਏ ਐਸ ਨਗਰ, 28 ਅਗਸਤ (ਸ.ਬ.) ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਮਿਉਂਸਪਲ ਕੌਂਸਲਰ ਸ੍ਰ ਪਰਮਜੀਤ ਸਿੰਘ ਕਾਹਲੋਂ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਵਿਰਾਸਤੀ ਅਤੇ ਇਤਿਹਾਸਕ ਸ਼ਹਿਰਾਂ ਦੇ ਵਿਕਾਸ ਲਈ ਸਵਦੇਸ਼ੀ ਯਾਤਰਾ ਪ੍ਰੋਜੈਕਟ ਦੇ ਤਹਿਤ 100 ਕਰੋੜ ਰੁਪਏ ਦੇਣ ਦੇ ਐਲਾਨ ਦਾ ਸੁਆਗਤ ਕੀਤਾ ਹੈ| ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ. ਕਾਹਲੋਂ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਜਾਰੀ ਕੀਤੀ ਜਾਣ ਵਾਲੀ ਰਕਮ ਨਾਲ ਜਿੱਥੇ ਇਹਨਾਂ ਵਿਰਾਸਤੀ ਅਤੇ ਇਤਿਹਾਸਕ ਸ਼ਹਿਰਾਂ ਦਾ ਲੋੜੀਂਦਾ ਵਿਕਾਸ ਹੋਵੇਗਾ ਉੱਥੇ ਇਹਨਾਂ ਸ਼ਹਿਰਾਂ ਵਿੱਚ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਣ ਨਾਲ ਪੰਜਾਬ ਦਾ ਟੂਰਿਜਮ ਖੇਤਰ ਵੀ ਵਿਕਾਸ ਦੀਆਂ ਬੁਲੰਦੀਆਂ ਵੱਲ ਜਾਵੇਗਾ|
ਉਹਨਾਂ ਕਿਹਾ ਕਿ ਕੇਂਦਰੀ ਮੰਤਰੀਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸ੍ਰੀ ਵਿਜੈ ਸਾਂਪਲਾ ਨੇ ਨਿੱਜੀ ਦਿਲਚਸਪੀ ਲੈ ਕੇ ਇਹ ਪ੍ਰੋਜੈਕਟ ਮੰਜੂਰ ਕਰਵਾਇਆ ਹੈ ਅਤੇ ਇਸ ਨਾਲ ਪੰਜਾਬ ਦਾ ਨੌਜਵਾਨ ਆਪਣੇ ਵਿਰਸੇ ਨਾਲ ਜੁੜੇਗਾ ਜੋ ਕਿ ਅੱਜ ਆਪਣੀ ਮੁੱਖ ਧਾਰਾ ਤੋਂ ਦੂਰ ਜਾ ਰਿਹਾ ਹੈ| ਇਸ ਮੌਕੇ ਸ੍ਰ. ਕਾਹਲੋਂ ਦੇ ਨਾਲ ਸ੍ਰੀ ਆਰ ਪੀ ਸ਼ਰਮਾ ਮਿਉਂਸਪਲ ਕੌਂਸਲਰ ਵੀ ਹਾਜਿਰ ਸਨ|

Leave a Reply

Your email address will not be published. Required fields are marked *