ਸਵਰਾਜ ਇੰਨਕਲੇਵ ਵਿੱਚ ਮਾਤਾ ਦੀ ਚੌਕੀਂ ਕਰਵਾ ਕੇ ਮਨਾਇਆ ਨਵਾਂ ਸਾਲ

ਖਰੜ, 2 ਜਨਵਰੀ (ਸ.ਬ.) ਸਵਰਾਜ ਇੰਨਕਲੇਵ (ਸੈਕਟਰ 126) ਖਰੜ ਵਿਖੇ ਸਵਰਾਜ ਇੰਨਕਲੇਵ ਦੀ ਮਹਿਲਾ ਕੀਰਤਨ ਮੰਡਲੀ ਦੀਆਂ ਬੀਬੀਆਂ ਵੱਲੋਂ ਕਲੋਨੀ ਦੇ ਸਮੂਹ ਨਿਵਾਸੀਆਂ ਦੀ ਸੁੱਖ ਸ਼ਾਤੀ ਅਤੇ ਨਵੇਂ ਸਾਲ ਦੇ ਆਗਮਨ ਤੇ ਮਾਤਾ ਦੀ ਚੌਕੀ ਕਰਵਾਈ ਗਈ| ਇਸ ਮੌਕੇ ਜੋਤੀ ਪ੍ਰਚੰਡ ਕਰਨ ਤੋਂ ਬਾਅਦ ਵੈਸ਼ਨੂੰ ਜਾਗਰਨ ਮੰਡਲ, ਮੋਨੂੰ ਐਂਡ ਪਾਰਟੀ ਚੰਡੀਗੜ੍ਹ ਵੱਲੋਂ ਮਾਤਾ ਦੀਆਂ ਭੇਟਾਂ ਅਤੇ ਹੋਰ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ ਗਿਆ| ਇਸ ਮੌਕੇ ਰਾਧਾ ਕ੍ਰਿਸ਼ਨ, ਮਾਤਾ ਦੀਆਂ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ| ਮਾਤਾ ਦਾ ਲੰਗਰ ਅਤੁੱਟ ਵਰਤਾਇਆ ਗਿਆ|
ਬਾਅਦ ਵਿੱਚ ਸਾਰਿਆਂ ਨੇ ਕੇਕ ਕੱਟ ਕੇ ਨਵੇਂ ਸਾਲ ਦਾ ਸੁਆਗਤ ਕੀਤਾ ਅਤੇ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ| ਇਸ ਮੌਕੇ ਕੀਰਤਨ ਮੰਡਲੀ ਦੀਆਂ ਬੀਬੀਆਂ ਕੁਸਮ ਰਾਣਾ, ਬਲਜੀਤ ਕੌਰ, ਸੁਨੀਤਾ ਸ਼ਰਮਾ, ਮਮਤਾ ਪਠਾਣੀਆਂ, ਸੰਤੋਸ਼ ਰੋਹੇਲਾ, ਸਵੀਤਾ, ਇੰਦੂ, ਰੇਨੂੰ ਸ਼ਰਮਾਂ, ਸ਼ੀਖਾ, ਅੰਨੂੰ ਸੈਣੀ, ਰਿੰਕੂ, ਵੰਦਨਾ,ਆਸ਼ੂ ਸ਼ਰਮਾ, ਅੰਜੂ, ਸਵੀਟੀ ਸਮੇਤ ਸੁਸਾਇਟੀ ਦਾ ਪ੍ਰਧਾਨ ਅਮਿਤ ਨੰਦਾ, ਸਾਬਕਾ ਪ੍ਰਧਾਨ ਸਰਦੇਵ ਸਿੰਘ ਸਾਹਦੜਾ, ਮੇਜਰ ਸਿੰਘ,ਬਾਲ ਕਿਸ਼ਨ ਸੋਬਤੀ, ਡਾ. ਹਦਿਆਲ ਸਿੰਘ, ਰਾਜੇਸ਼ ਠਾਕੁਰ, ਗਿਆਨਾ ਸਿੰਘ, ਦੇਸ ਰਾਜ ਧਿਮਾਨ, ਅਜੀਤ ਸਿੰਘ, ਰਾਕੇਸ਼ ਕੁਮਾਰ ਰਾਣਾ, ਅਨਿਲ ਕੁਮਾਰ, ਦਿਨੇਸ਼ ਸ਼ਰਮਾ, ਅਮਨ, ਸੋਮਰਾਜ,ਬਲਦੇਵ ਸਿੰਘ ਕੰਗ, ਮਨੀਸ਼ ਡੋਗਰਾ, ਵਿਕਰਮਜੀਤ ਸਿੰਘ, ਕੁਲਦੀਪ ਆਦਿ ਮੌਜੂਦ ਸਨ|

Leave a Reply

Your email address will not be published. Required fields are marked *