ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਉਪਰ ਅਮਲ ਕੀਤਾ ਜਾਵੇ : ਵਿਕਰਾਂਤ ਖੰਡੇਲਵਾਲ

ਐਸ J ੇ ਐਸ ਨਗਰ, 23 ਜਨਵਰੀ (ਸ.ਬ.) ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਮੁਹਾਲੀ ਵਲੋਂ ਜਿਤੇਂਦਰਵੀਰ ਸਰਵਹਿਤਕਾਰੀ ਸਕੂਲ ਸੈਕਟਰ 71 ਵਿੱਚ ਸੁਭਾਸ਼ ਚੰਦਰ ਬੋਸ ਅਤੇ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਮਨਾਇਆ ਗਿਆ| ਇਸ ਮੌਕੇ ਨਗਰ ਨਿਗਮ ਚੰਡੀਗੜ੍ਹ ਦੇ ਡਿਪਟੀ ਮੇਅਰ ਸ੍ਰੀ ਕੰਵਰਜੀਤ ਸਿੰਘ ਰਾਣਾ ਮੁੱਖ ਮਹਿਮਾਨ ਸਨ ਅਤੇ ਮੁੱਖ ਬੁਲਾਰੇ ਪ੍ਰੀਸ਼ਦ ਦੇ ਉਤਰ ਭਾਰਤ ਸੰਗਠਨ ਮੰਤਰੀ ਸ੍ਰੀ ਵਿਕਰਾਂਤ ਖੰਡੇਲਵਾਲ ਸਨ| ਸਮਾਗਮ ਦੀ ਪ੍ਰਧਾਨਗੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕਵਿਤਾ ਅਤਰੀ ਨੇ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਖੰਡੇਲਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਦੀਆਂ ਸਿਖਿਆਵਾਂ ਉਪਰ ਅਮਲ ਕਰਨਾ ਚਾਹੀਦਾ ਹੈ ਅਤੇ ਸੱਚਾਈ ਦੇ ਮਾਰਗ ਉਪਰ ਚਲਣਾ ਚਾਹੀਦਾ ਹੈ| ਇਸ ਮੌਕੇ ਬੱਚਿਆਂ ਨੇ ਨਸ਼ਾ ਮੁਕਤ ਸਮਾਜ ਸਬੰਧੀ ਲਘੂ ਨਾਟਕ ਵੀ ਪੇਸ਼ ਕੀਤਾ|
ਇਸ ਮੌਕੇ ਮੰਚ ਸੰਚਾਲਨ ਅਭਿਸ਼ੇਕ ਰਾਣਾ ਨੇ ਕੀਤਾ| ਇਸ ਮੌਕੇ ਸਕੂਲ ਪ੍ਰਬੰਧਕ ਅਰੁਣ ਸ਼ਰਮਾ (ਮਿਉਂਸਪਲ ਕੌਂਸਲਰ), ਗੁਰਪ੍ਰੀਤ ਸਿੰਘ, ਜਗਦੀਸ਼ ਕੁਮਾਰ, ਪ੍ਰਤਿਭਾ ਗੁਪਤਾ, ਨਰਿੰਦਰ ਬਾਂਸਲ, ਗੁਰਿੰਦਰ ਸਿੰਘ ਅਤੇ ਸਕੂਲ ਦੇ ਵਿਦਿਆਰਥੀ ਮੌਜੂਦ ਸਨ|

Leave a Reply

Your email address will not be published. Required fields are marked *