ਸਵਾਰੀਆਂ ਨਾਲ ਭਰੀ ਬੱਸ ਪਲਟੀ

ਯਮੁਨਾਨਗਰ, 24 ਫਰਵਰੀ (ਸ.ਬ.) ਹਰਿਆਣਾ ਵਿੱਚ ਯਮੁਨਾਨਗਰ ਦੇ ਜਗਾਧਰੀ ਅਗਰਸੈਨ ਚੌਂਕ ਸਥਿਤ ਸਵਾਰੀਆਂ ਨਾਲ ਭਰੀ ਉਤਰ ਪ੍ਰਦੇਸ਼ ਦੀ ਬੱਸ ਨੂੰ ਬਜਰੀ ਨਾਲ ਭਰੇ ਟਰੱਕ ਨੇ ਟੱਕਰ ਮਾਰ ਦਿੱਤੀ| ਟੱਕਰ ਲੱਗਣ ਤੋਂ ਬਾਅਦ ਬੱਸ ਡਿਵਾਈਡਰ ਨਾਲ ਟਕਰਾਉਂਦੀ ਹੋਈ ਸੜਕ ਦੇ ਵਿਚਕਾਰ ਪਲਟ ਗਈ| ਸਿੱਟੇ ਵਜੋਂ ਬੱਸ ਵਿੱਚ ਸਵਾਰ ਅੱਧਾ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਹਨ| ਪੁਲੀਸ ਨੇ ਜ਼ਖਮੀ ਸਵਾਰੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਤੇ ਰਫੂਚੱਕਰ ਹੋ ਰਹੇ ਟਰੱਕ ਚਾਲਕ ਨੂੰ ਵੀ ਪੁਲੀਸ ਨੇ ਕਾਬੂ ਕਰ ਲਿਆ|

Leave a Reply

Your email address will not be published. Required fields are marked *