ਸਵਾਰੀਆਂ ਨਾਲ ਭਰੀ ਬੱਸ ਵਿੱਚ ਲੱਗੀ ਅੱਗ, ਨੁਕਸਾਨ ਹੋਣ ਤੋਂ ਬਚਿਆ

ਗੁਰੂਗ੍ਰਾਮ, 30 ਜਨਵਰੀ(ਸ.ਬ.) ਦਿੱਲੀ ਨੇੜੇ ਗੁਰੂਗ੍ਰਾਮ ਵਿੱਚ ਅੱਜ ਸਵੇਰੇ ਸਵਾਰੀਆਂ ਨਾਲ ਭਰੀ ਇਕ ਬੱਸ ਵਿੱਚ ਅੱਗ ਲੱਗ ਗਈ| ਇਹ ਘਟਨਾ ਸਵੇਰੇ ਕਰੀਬ 8 ਵਜੇ ਹੁੱਡਾ ਸਿਟੀ ਸੈਂਟਰ ਮੈਟਰੋ ਸਟੇਸ਼ਨ ਨੇੜੇ ਹੋਈ| ਮਿਲੀ ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਨਿਜੀ ਬੱਸ ਜਦੋਂ ਉਥੋਂ ਗੁਜ਼ਰ ਰਹੀ ਸੀ ਤਾਂ ਉਸ ਵਿੱਚ ਅਚਾਨਕ ਅੱਗ ਲੱਗ ਗਈ| ਡਰਾਇਵਰ ਨੇ ਆਪਣੀ ਸੋਚ ਨਾਲ ਬੱਸ ਨੂੰ ਸੜਕ ਦੇ ਵਿਚੋਂ-ਵਿਚ ਖੜਾ ਕਰ ਦਿੱਤਾ ਅਤੇ ਸਾਰੀਆਂ ਸਵਾਰੀਆਂ ਨੂੰ ਹੇਠਾਂ ਉਤਾਰ ਦਿੱਤਾ| ਦੇਖਦੇ ਹੀ ਦੇਖਦੇ ਬੱਸ ਵਿੱਚ ਭਿਆਨਕ ਅੱਗ ਲੱਗ ਗਈ| ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ| ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ਤੇ ਪੁੱਜੀਆਂ ਅਤੇ ਅੱਗ ਤੇ ਕਾਬੂ ਪਾਇਆ| ਘਟਨਾ ਵਿੱਚ ਕੋਈ ਵੀ ਨੁਕਸਨ ਹੋਣ ਦੀ ਖਬਰ ਨਹੀਂ ਹੈ| ਅੱਗ ਤੇ ਕਾਬੂ ਪਾ ਲਿਆ ਗਿਆ ਹੈ| ਅੱਗ ਵਿੱਚ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ| ਬੱਸ ਦਾ ਡਰਾਇਵਰ ਮੌਕੇ ਤੇ ਫਰਾਰ ਹੋ ਗਿਆ| ਬੱਸ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤੱਕ ਵੀ ਪਤਾ ਨਹੀਂ ਚੱਲ ਸਕਿਆ ਹੈ|

Leave a Reply

Your email address will not be published. Required fields are marked *