ਸਵਾਰੀਆਂ ਨੂੰ ਖਿੱਚਣ ਲਈ ਪ੍ਰਾਈਵੇਟ ਬੱਸਾਂ ਵਾਲੇ ਵਰਤਦੇ ਨੇ ਨਵੇਂ ਨਵੇਂ ਤਰੀਕੇ ਮੁਫਤ ਵਾਈ ਫਾਈ ਸਹੂਲਤ ਦੇਣ ਦਾ ਦਿਤਾ ਜਾਂਦਾ ਹੈ ਲਾਲਚ

ਐਸ ਏ ਐਸ ਨਗਰ,11 ਫਰਵਰੀ (ਸ.ਬ.)  ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਆਪੋ ਆਪਣੀਆਂ ਬੱਸਾਂ ਵਿਚ ਵੱਧੱ ਤੋਂ ਵੱਧ ਸਵਾਰੀਆਂ ਚੜਾਉਣ ਲਈ ਨਵੇਂ ਨਵੇਂ ਤਰੀਕੇ ਅਪਨਾਏ ਜਾ ਰਹੇ ਹਨ| ਹੁਣ ਕਈ ਪ੍ਰਾਈੇਵੇਟ ਬੱਸਾਂ ਵਾਲਿਆਂ ਨੇ ਆਪਣੀਆਂ ਬੱਸਾਂ ਵਿਚ ਚੜਨ ਵਾਲੀਆਂ ਸਵਾਰੀਆਂ ਲਈ ਮੁਫਤ ਵਾਈ ਫਾਈ ਇੰਟਰਨੈਟ ਦੀ ਸਹੁਲਤ ਦੇਣ ਦਾ ਐਲਾਨ ਵੀ ਕੀਤਾ ਹੈ| ਇਸ ਤੋਂ ਇਲਾਵਾ ਕਈ ਪ੍ਰਾਈੇਵੇਟ ਬੱਸਾਂ ਵਾਲੇ ਦੋ ਸਵਾਰੀਆਂ ਨਾਲ ਇਕ ਬੱਚਾਂ ਮੁਫਤ ਵਿਚ ਹੀ ਲੈ ਕੇ ਜਾਣ ਦਾ ਦਾਅਵਾ ਵੀ ਕਰ ਰਹੇ ਹਨ|
ਮੁਹਾਲੀ ਦੇ ਨਵੇਂ ਬੱਸ ਅੱਡੇ ਤੋਂ ਹੋ ਕੇ ਜਾਣ ਵਾਲੀਆਂ ਕਈ                   ਪ੍ਰਾਈੇਵੇਟ ਬੱਸਾਂ ਉਪਰ ਇਹ ਲਿਖਿਆ ਮਿਲਦਾ ਹੈ ਮੁਫਤ ਵਾਈ ਫਾਈ| ਇਸਦੇ ਨਾਲ ਹੀ ਇਹਨਾਂ ਬੱਸਾਂ ਵਿਚ ਸੀ ਡੀ ਪਲੇਅਰ, ਡੀ ਵੀ ਡੀ ਪਲੇਅਰ ਚਲਾ ਕੇ ਫਿਲਮਾਂ ਅਤੇ ਗਾਣੇ ਵੀ ਬੱਸ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਦਿਖਾਏ ਜਾਂਦੇ ਹਨ| ਇਸ ਤੋਂ ਇਲਾਵਾ ਪ੍ਰਾਈੇਵੇਟ ਬੱਸਾਂ ਦੇ ਮਾਲਕ ਆਪਣੀਆਂ ਬੱਸਾਂ ਵੀ ਪੂਰੀਆਂ ਟਿਪਟਾਪ ਅਤੇ ਨਵੀਆਂ ਹੀ ਰਖਦੇ ਹਨ,ਜਿਸ ਕਰਕੇ ਨਵੀਆਂ ਬੱਸਾਂ ਵੇਖ ਕੇ ਲੋਕ ਇਹਨਾਂ ਬੱਸਾਂ ਵਿਚ ਚੜਨ ਨੂੰ ਤਰਜੀਹ  ਦਿੰਦੇ ਹਨ|
ਕੁੱਝ ਲੋਕਾਂ ਦਾ ਕਹਿਣਾ ਹੈ ਕਿ ਬੱਸਾਂ ਵਿਚ ਸੀ ਡੀ  ਅਤੇ ਡੀ ਵੀ ਡੀ ਪਲੇਅਰ ਜਾਂ ਟੈਲੀਵਿਜਨ ਚਲਾਉਣ ਉਪਰ ਸਰਕਾਰ ਵਲੋਂ ਪਾਬੰਦੀ ਲਗਾਈ ਹੋਈ ਹੈ ਪਰ ਸਵਾਰੀਆਂ ਖਿੱਚਣ ਦੇ ਲਾਲਚ ਵਿਚ ਪ੍ਰਾਈੇਵੇਟ ਬੱਸਾਂ ਵਾਲੇ ਆਪਣੀਆਂ ਬੱਸਾਂ ਵਿਚ ਸੀ ਡੀ ਅਤੇ ਡੀ ਵੀ ਡੀ ਪਲੇਅਰ ਚਲਾ ਕੇ ਬੱਸ ਵਿਚ ਸਫਰ ਕਰਨ ਵਾਲਿਆਂ ਦਾ ਮਨੋਰੰਜਨ ਕਰਦੇ ਹਨ ਅਤੇ ਇਸ ਤਰੀਕੇ ਨਾਲ ਆਪੋ ਆਪਣੀਆਂ ਬੱਸਾਂ ਵਿਚ ਵਧੇਰੇ ਸਵਾਰੀਆਂ ਚੜਾ ਲੈਂਦੇ ਹਨ| ਇਸ ਤੋਂ ਇਲਾਵਾ ਪ੍ਰਾਈੇਵੇਟ ਬੱਸਾਂ ਵਾਲੇ ਆਪਣੀਆਂ ਬੱਸਾਂ ਵੀ ਤੇਜ ਚਲਾਉਂਦੇ ਹਨ ਅਤੇ ਹਰ ਅੱਡੇ ਉਪਰ ਹੀ ਰੋਕਦੇ ਹਨ| ਪ੍ਰਾਈੇਵੇਟ ਬੱਸਾਂ ਦੀ ਚੰਗੀ ਹਾਲਤ ਹੋਣ ਕਰਕੇ ਆਮ ਲੋਕ ਵੀ ਇਹਨਾ ਬੱਸਾਂ ਵਿਚ ਹੀ ਚੜਨ ਨੂੰ ਤਰਜੀਹ ਦਿੰਦੇ ਹਨ|  ਇਸ ਤੋਂ ਇਲਾਵਾ ਰੌਜਾਨਾ ਸਫਰ ਕਰਨ ਵਾਲੇ ਲੋਕਾਂ ਨੂੰ ਵੀ ਕੁਝ ਪ੍ਰਾਈਵੇਟ ਬੱਸਾਂ ਵਾਲੇ ਕਿਰਾਏ ਵਿਚ ਛੋਟ ਦਿੰਦੇ ਹਨ ਤਾਂ ਕਿ ਉਹਨਾਂ ਨਾਲ ਪੱਕੀਆਂ ਸਵਾਰੀਆਂ ਵੀ ਜੁੜੀਆਂ ਰਹਿਣ| ਇਸ ਤਰਾਂ ਇਹ ਪ੍ਰਾਈਵੇਟ ਬੱਸਾਂ ਵਾਲੇ ਸਵਾਰੀਆਂ ਖਿੱਚਣ ਲਈ ਨਿਤ ਨਵਾਂ ਤਰੀਕਾ ਅਪਨਾਉਂਦੇ ਹਨ|

Leave a Reply

Your email address will not be published. Required fields are marked *