ਸਵਿੱਤਰੀ ਸੇਵਾ ਫਾਊਂਡੇਸ਼ਨ ਨੇ ਬੱਚਿਆਂ ਦਾ ਸਿਹਤ ਚੈਕਅਪ ਕਰਵਾਇਆ

ਜ਼ੀਰਕਪੁਰ, 26 ਮਈ (ਪਵਨ ਰਾਵਤ) ਸਵਿੱਤਰੀ ਸੇਵਾ ਫਾਊਂਡੇਸ਼ਨ ਸੰਸਥਾ ਵੱਲੋਂ ਬੱਚਿਆਂ ਦਾ ਸਿਹਤ ਚੈਕਅਪ ਕਰਵਾਇਆ ਗਿਆ| ਸੰਸਥਾ ਦੇ ਚੇਅਰਮੈਨ ਸ੍ਰੀਮਤੀ ਮੁਕਤੀ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਬੱਚਿਆਂ ਨੂੰ ਪੜ੍ਹਾਈ, ਖੇਡਾਂ ਦੇ ਨਾਲ ਨਾਲ ਸਮੇਂ ਸਮੇਂ ਅਨੁਸਾਰ ਸਿਹਤ ਚੈਕਅਪ ਵੀ ਕਰਵਾਉਂਦੀ ਰਹਿੰਦੀ ਹੈ|
ਉਹਨਾਂ ਕਿਹਾ ਕਿ ਸੰਸਥਾ ਦਾ ਇਹ ਮੰਨਣਾ ਹੈ ਕਿ ਜਦੋਂ ਤੱਕ ਬੱਚੇ ਸਿਹਤਮੰਦ ਰਹਿਣਗੇ ਉਨ੍ਹਾਂ ਦਾ ਮਨ ਉਹਨਾਂ ਹੀ ਪੜ੍ਹਾਈ ਵਿੱਚ ਲੱਗੇਗਾ| ਉਨ੍ਹਾਂ ਕਿਹਾ ਕਿ ਜੇਕਰ ਇਨਸਾਨ ਦੀ ਸਿਹਤ ਠੀਕ ਨਾ ਹੋਵੇ ਤੇ ਉਹ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਮੁਸ਼ਕਿਲ ਨਾਲ ਕਰਦਾ ਹੈ|

Leave a Reply

Your email address will not be published. Required fields are marked *