ਸਵਿੱਤਰੀ ਸੇਵਾ ਫਾਊਂਡੇਸ਼ਨ ਵੱਲੋਂ ਗਰੀਬ ਬੱਚਿਆਂ ਦੀ ਮੁਫਤ ਪੜ੍ਹਾਈ ਤੇ ਭੋਜਨ ਦੀ ਸਹੂਲਤ ਸ਼ੁਰੂ

ਜੀਰਕਪੁਰ, 20 ਜੁਲਾਈ (ਸ.ਬ.) ਐਨ ਜੀ ਓ ਸਵਿੱਤਰੀ ਸੇਵਾ ਫਾਊਂਡੇਸ਼ਨ ਵੱਲੋਂ ਗਰੀਬ ਬੱਚਿਆਂ ਦੀ ਮੁਫਤ ਪੜ੍ਹਾਈ ਤੇ ਮੁਫਤ ਭੋਜਨ ਮੁਹਈਆ ਕਰਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੀ ਪ੍ਰਧਾਨ ਮੈਡਮ ਮੁਕਤੀ ਨੇ ਦਸਿਆ ਕਿ ਜਿਹੜੇ ਬੱਚੇ ਗਰੀਬੀ ਕਾਰਨ ਸਕੂਲ ਦੀ ਫੀਸ ਨਹੀਂ ਭਰ ਸਕਦੇ, ਉਹਨਾਂ ਵਿੱਚੋਂ 50 ਦੇ ਕਰੀਬ ਬੱਚਿਆਂ ਨੂੰ ਫਾਊਂਡੇਸ਼ਨ ਵੱਲੋਂ ਗੋਦ ਲਿਅ ਗਿਆ ਹੈ| ਇਹਨਾਂ ਬੱਚਿਆਂ ਲਈ ਮੁਫਤ ਪੜ੍ਹਾਈ, ਮੁਫਤ ਕਿਤਾਬਾਂ-ਕਾਪੀਆਂ, ਬੂਟਾਂ ਦੇ ਨਾਲ ਨਾਲ ਦੁਪਹਿਰ ਦੇ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਫਾਊਂਡੇਸ਼ਨ ਵੱਲੋਂ ਗਰੀਬ ਤੇ ਵਿਧਵਾ ਔਰਤਾਂ ਨੂੰ ਸਿਲਾਈ ਕਢਾਈ ਦਾ ਕੰਮ ਵੀ ਸਿਖਾਇਆ ਜਾ ਰਿਹਾ  ਹੈ ਤਾਂ ਕਿ ਉਹ ਆਪਣੇ ਪੈਰਾਂ ਵਿੱਚ ਖੜ੍ਹੀਆ ਹੋ ਸਕਣ|

Leave a Reply

Your email address will not be published. Required fields are marked *