ਸਵੀਡਨ ਚੋਣਾਂ : ਸੱਤਾਧਾਰੀ ਸੋਸ਼ਲ ਡੈਮੋਕ੍ਰੇਟਿਕ ਨੂੰ ਬੜਾਵਾ, ਬਹੁਮਤ ਤੋਂ ਦੂਰ

ਸਟਾਕਹੋਲਮ , 10 ਸਤੰਬਰ (ਸ.ਬ.) ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵਿੱਚ ਬੀਤੇ ਦਿਨੀਂ ਹੋਈਆਂ ਆਮ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ| ਉਧਰ ਪ੍ਰਵਾਸੀ ਵਿਰੋਧੀ ਧਿਰ ਖੱਬੇ ਪੱਖੀ ਵਿਰੋਧੀ ਪਾਰਟੀ ਨੇ ਵੀ ਮਜ਼ਬੂਤੀ ਹਾਸਲ ਕੀਤੀ ਹੈ ਅਤੇ ਉਸ ਨੇ ਰਾਜਨੀਤੀ ਵਿਚ ‘ਅਸਲੀ ਪ੍ਰਭਾਵ’ ਛੱਡਣ ਦਾ ਦਾਅਵਾ ਕੀਤਾ| ਜ਼ਿਲਿਆਂ ਵਿਚ 95 ਫੀਸਦੀ ਤੋਂ ਵਧੇਰੇ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਸੋਸ਼ਲ ਡੈਮੋਕ੍ਰੋਟਿਕ ਨੂੰ 28.3 ਫੀਸਦੀ ਵੋਟ ਮਿਲੇ ਹਨ ਜਦਕਿ ਸਾਲ 2014 ਦੀਆਂ ਚੋਣਾਂ ਵਿਚ ਉਸ ਨੂੰ 31 ਫੀਸਦੀ ਵੋਟ ਮਿਲੇ ਸਨ|
ਲੋਫਵੇਨ ਨੇ ਬੀਤੇ ਦਿਨੀਂ ਹੋਈਆਂ ਚੋਣਾਂ ਵਿਚ ਖੱਬੇ ਪੱਖੀ ਪਾਰਟੀਆਂ ਅਤੇ ਦੂਜੀਆਂ ਪਾਰਟੀਆਂ ਦੇ ਬਹੁਮਤ ਤੋਂ ਕਾਫੀ ਦੂਰ ਰਹਿਣ ਦੇ ਬਾਅਦ ਵਿਰੋਧੀ ਧਿਰ ਨੂੰ ਗੱਲਬਾਤ ਲਈ ਸੱਦਾ ਦਿੱਤਾ| ਜ਼ਿਲਿਆਂ ਵਿਚ 99.8 ਫੀਸਦੀ ਵੋਟਾਂ ਦੀ ਗਿਣਤੀ ਦੇ ਬਾਅਦ ਆਪਣੀ ਪਾਰਟੀ ਨੂੰ ਇਕ ਸੀਟ ਦਾ ਵਾਧਾ ਮਿਲਣ ਦੇ ਬਾਅਦ ਲੋਫਵੇਨ ਨੇ ਸਮਰਥਕਾਂ ਨੂੰ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਿਸੇ ਨੂੰ ਬਹੁਮਤ ਨਹੀਂ ਮਿਲਿਆ| ਅਜਿਹੇ ਵਿਚ ਸੁਭਾਵਕ ਹੈ ਕਿ ਪਾਰਟੀ ਤੋਂ ਉਪਰ ਉਠ ਕੇ ਸਹਿਯੋਗ ਦੇਣਾ ਪਵੇਗਾ| ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੇ ਆਪਣੀ ਪਸੰਦ ਦੱਸ ਦਿੱਤੀ ਹੈ| ਹੁਣ ਸਾਰੀਆਂ ਪਾਰਟੀਆਂ ਨੂੰ ਅਖੀਰੀ ਨਤੀਜੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਇਸ ਮਗਰੋਂ ਸਵੀਡਨ ਨੂੰ ਇਕ ਜ਼ਿੰਮੇਵਾਰ ਤਰੀਕੇ ਨਾਲ ਅੱਗ ਵਧਾਉਣ ਲਈ ਸਹਿਯੋਗ ਕਰਨ ਲਈ ਗੱਲਬਾਤ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *