ਸਵੀਡਨ ਵਿੱਚ ਆਸਟ੍ਰੇਲੀਅਨ ਵਿਅਕਤੀ ਦਾ ਚਾਕੂ ਮਾਰ ਕੇ ਕਤਲ

ਸਵੀਡਨ/ਸਿਡਨੀ, 21 ਦਸੰਬਰ (ਸ.ਬ.) ਸਵੀਡਨ ਦੇ ਸ਼ਹਿਰ ਗੋਟੇਨਬਰਗ ਵਿੱਚ ਇਕ ਆਸਟ੍ਰੇਲੀਅਨ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ| ਸਵੀਡਨ ਦੇ ਸਥਾਨਕ ਸਮੇਂ ਅਨੁਸਾਰ ਪੁਲੀਸ ਨੂੰ ਬੀਤੀ ਸ਼ਾਮ ਨੂੰ ਤਕਰੀਬਨ 4.30 ਵਜੇ 30 ਸਾਲਾ ਵਿਅਕਤੀ ਗੋਟੇਨਬਰਗ ਵਿੱਚ ਜ਼ਖਮੀ ਹਾਲਤ ਮਿਲਿਆ| ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ| ਸਵੀਡਨ ਪੁਲੀਸ ਨੇ ਦੱਸਿਆ ਕਿ ਵਿਅਕਤੀ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਹ ਬੇਹੋਸ਼ ਦੀ ਹਾਲਤ ਵਿੱਚ ਮਿਲਿਆ|
ਪੁਲੀਸ ਸੁਰਾਗ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ| ਇਸ ਘਟਨਾ ਦੇ ਸੰਬੰਧ ਵਿੱਚ ਪੁਲੀਸ ਨੇ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ| ਓਧਰ ਆਸਟ੍ਰੇਲੀਅਨ ਸਰਕਾਰ ਦੇ ਵਿਦੇਸ਼ ਮੰਤਾਰਲੇ ਵਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ| ਫੋਰੈਂਸਿਕ ਤਕਨੀਸ਼ੀਅਨ ਅਤੇ ਪੁਲੀਸ ਦੇ ਖੋਜੀ ਕੁੱਤਿਆਂ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਦੋਸ਼ੀ ਵਿਅਕਤੀ ਨੂੰ ਲੱਭਿਆ ਜਾ ਰਿਹਾ ਹੈ| ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕਿਹਾ ਕਿ ਇਸ ਘਟਨਾ ਦੇ ਸੰਬੰਧ ਵਿੱਚ ਜਾਂਚ ਚੱਲ ਰਹੀ ਹੈ ਅਤੇ ਹੋਰ ਇਸ ਬਾਰੇ ਕੋਈ ਵੇਰਵਾ ਨਹੀਂ ਹੈ ਪਰ ਆਸਟ੍ਰੇਲੀਅਨ ਸਰਕਾਰ ਪਰਿਵਾਰ ਨੂੰ ਮਦਦ ਮੁਹੱਈਆ ਕਰਵਾ ਰਹੀ ਹੈ|

Leave a Reply

Your email address will not be published. Required fields are marked *