ਸਵੀਮਿੰਗ ਪੂਲ ਵਿੱਚ ਕਰੰਟ ਆਉਣ ਨਾਲ 3 ਬੱਚਿਆਂ ਸਮੇਤ 5 ਦੀ ਮੌਤ

ਤੁਰਕੀ, 24 ਜੂਨ (ਸ.ਬ.) ਤੁਰਕੀ ਵਿੱਚ ਇਕ ਵਾਟਰ ਪਾਰਕ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ 3 ਬੱਚਿਆਂ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਮੀਡੀਆ ਮੁਤਾਬਕ ਇਹ ਹਾਦਸਾ ਇਸਤਾਂਬੁਲ ਤੋਂ ਲਗਭਗ 100 ਕਿਲੋਮੀਟਰ ਪੂਰਬ ਵਿੱਚ ਪੈਣ ਵਾਲੇ ਸਕਾਰਿਆ ਸੂਬੇ ਦੇ ਅਕਿਆਜ਼ੀ ਸ਼ਹਿਰ ਵਿੱਚ ਹੋਇਆ|
ਉੱਥੇ 3 ਬੱਚੇ ਸਵੀਮਿੰਗ ਪੂਲ ਵਿੱਚ ਨਹਾ ਰਹੇ ਸਨ, ਜਿਸ ਦੇ ਕਿਨਾਰੇ ਤੇ ਧਾਤੂ ਲੱਗਾ ਸੀ| ਬੱਚਿਆਂ ਨੂੰ ਮੁਸ਼ਕਲ ਵਿੱਚ ਦੇਖ ਵਾਟਰ ਪਾਰਕ ਦੇ 58 ਸਾਲਾ ਮਾਲਕ ਤੇ ਉਸਦੇ 30 ਸਾਲਾ ਪੁੱਤ ਨੇ ਵੀ ਉਨ੍ਹਾਂ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ| ਗੰਭੀਰ ਰੂਪ ਵਿੱਚ ਜ਼ਖਮੀ 5 ਵਿਅਕਤੀਆਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਾ ਬਚ ਸਕੀ| ਇਨ੍ਹਾਂ ਤੋਂ ਇਲਾਵਾ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਤੇ ਦੋ ਹੋਰ ਲੋਕਾਂ ਨੂੰ ਸਵੀਮਿੰਗ ਪੂਲ ਦੇ ਬਾਹਰਲੇ ਹਿੱਸੇ ਤੋਂ ਕਰੰਟ ਦੇ ਝਟਕੇ ਲੱਗੇ| ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਸਵੀਮਿੰਗ ਪੂਲ ਵਿੱਚ ਕਰੰਟ ਕਿਵੇਂ ਆਇਆ|

Leave a Reply

Your email address will not be published. Required fields are marked *