ਸਵੱਛਤਾ ਐਪ ਸਬੰਧੀ ਨਗਰ ਨਿਗਮ ਐਸ.ਏ.ਐਸ.ਨਗਰ ਪੰਜਾਬ ਵਿੱਚ ਪਹਿਲੇ ਅਤੇ ਭਾਰਤ ਵਿੱਚ 13ਵੇਂ ਸਥਾਨ ਤੇ : ਅਵਨੀਤ ਕੌਰ

ਐਸ.ਏ.ਐਸ. ਨਗਰ, 13 ਮਾਰਚ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਸਾਫ਼-ਸੁਥਰਾ ਰੱਖਣ ਲਈ ਸ਼ੁਰੂ ਕੀਤੀ ਗਈ ‘ਸਵੱਛਤਾ-ਐਮ ਓ ਐਚ ਯੂ ਏ’ ਐਪ ਦੀ ਰੈਂਕਿੰਗ ਵਿੱਚ ਐਸ. ਏ.ਐਸ. ਨਗਰ ਪੰਜਾਬ ਵਿੱਚ ਪਹਿਲੇ ਨੰਬਰ ਅਤੇ ਦੇਸ਼ ਭਰ ਵਿੱਚ 13ਵੇਂ ਸਥਾਨ ਤੇ ਹੈ| ਇਸ ਐਪ ਨੂੰ 8311 ਸ਼ਹਿਰ ਨਿਵਾਸੀਆਂ ਨੇ ਡਾਊਨਲੋਡ ਕੀਤਾ ਅਤੇ ਨਗਰ ਨਿਗਮ ਵੱਲੋਂ ਇਸ ਰਾਹੀਂ ਪ੍ਰਾਪਤ ਹੋਈਆਂ 9000 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ| ਇਸ ਐਪ ਤਹਿਤ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ 24 ਘੰਟਿਆਂ ਦੇ ਅੰਦਰ-ਅੰਦਰ ਹੱਲ ਕੀਤਾ ਜਾਂਦਾ ਹੈ|
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਵਿਸ਼ੇਸ਼ ਯਤਨ ਆਰੰਭੇ ਗਏ ਹਨ, ਜਿਸ ਤਹਿਤ ਸਵੱਛਤਾ ਐਪ ਦੀ ਵੀ ਸ਼ੁਰੂਆਤ ਕੀਤੀ ਗਈ ਸੀ| ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਇਸ ਐਪ ਨੂੰ ਵੱਧ ਤੋਂ ਵੱਧ ਡਾਊਨਲੋਡ ਕਰਨ ਅਤੇ ਂਿJਸ ਰਾਹੀਂ ਫੀਡ ਬੈਕ ਭੇਜਣ ਦੀ ਅਪੀਲ ਕੀਤੀ| ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਪਲੇਸਟੋਰ/ਐਪਸਟੋਰ ਰਾਹੀਂ ਡਾਊਨਲੋਡ ਕਰ ਕੇ ਸਫਾਈ ਸਬੰਧੀ ਸ਼ਿਕਾਇਤਾਂ ਨਗਰ ਨਿਗਮ ਨੂੰ ਭੇਜੀਆਂ ਜਾ ਸਕਦੀਆਂ ਹਨ|
ਸ੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਇਸ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਨਾਲ ਸ਼ਹਿਰ ਦੇ ਸਫ਼ਾਈ ਕਾਰਜਾਂ ਵਿੱਚ ਵਧੇਰੇ ਤੇਜ਼ੀ ਆਵੇਗੀ, ਜਿਸ ਨਾਲ ਮੁਹਾਲੀ ਸ਼ਹਿਰ ਨੂੰ ਅਤਿ ਸਾਫ਼ ਸੁਥਰਾ ਸ਼ਹਿਰ ਬਣਾਇਆ ਜਾ ਸਕੇਗਾ| ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀ ਵੱਲੋਂ ਸ਼ਿਕਾਇਤ ਦਾਇਰ ਕੀਤੇ ਜਾਣ ਤੋਂ ਬਾਅਦ ਉਹ ਸਬੰਧਤ ਸੈਨੇਟਰੀ ਇੰਸਪੈਕਟਰ ਨੂੰ ਭੇਜੀ ਜਾਂਦੀ ਹੈ| ਇਸ ਐਪ ਦਾ ਵਰਤੋਂ ਕਾਰ ਆਪਣੀ ਸਮੱਸਿਆ ਸਬੰਧੀ ਫੋਟੋ ਖਿੱਚ ਕੇ ਅਪਲੋਡ ਕਰ ਸਕਦਾ ਹੈ ਤੇ ਸ਼ਿਕਾਇਤ ਵਾਲੀ ਥਾਂ ਸਬੰਧੀ ਕੋਈ ਖਾਸ ਨਿਸ਼ਾਨੀ ਦੱਸਣ ਤੇ ਇਹ ਐਪ ਖ਼ੁਦ ਹੀ ਸਬੰਧਤ ਥਾਂ ਦਾ ਪਤਾ ਕਰ ਲੈਂਦੀ ਹੈ|
ਇਸ ਐਪ ਜ਼ਰੀਏ ਸ਼ਿਕਾਇਤਕਰਤਾ ਨੂੰ ਸਮੱਸਿਆ ਦੇ ਹੱਲ ਲਈ ਨਿਰੰਤਰ ਅਪਡੇਟਸ ਮਿਲਦੀਆਂ ਰਹਿੰਦੀਆਂ ਹਨ ਅਤੇ ਸਮੱਸਿਆ ਹੱਲ ਹੋਣ ਤੇ ਸਬੰਧਤ ਇੰਸਪੈਕਟਰ ਵੱਲੋਂ ਵੀ ਫੋਟੋ ਅਪਲੋਡ ਕੀਤੀ ਜਾਂਦੀ ਹੈ| ਜੇ ਸ਼ਿਕਾਇਤਕਰਤਾ ਸਮੱਸਿਆ ਦੇ ਹੱਲ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਪੁਰਾਣੀ ਸ਼ਿਕਾਇਤ ਨੂੰ ਮੁੜ ਖੋਲ੍ਹ ਸਕਦਾ ਹੈ|

Leave a Reply

Your email address will not be published. Required fields are marked *