ਸਵੱਛਤਾ ਪੰਦਰਵਾੜਾ ਮਨਾਇਆ

ਐਸ. ਏ. ਐਸ ਨਗਰ, 28 ਅਗਸਤ (ਸ.ਬ.) ਸਰਕਾਰੀ ਕਾਲਜ ਐਸ.ਏ.ਐਸ ਨਗਰ ਵਿਖੇ ਸਵੱਛਤਾ ਪੰਦਰਵਾੜੇ ਅਧੀਨ ਐਨ.ਐਸ.ਐਸ ਅਤੇ ਰੈਡ ਰਿੱਬਨ ਕੱਲਬ ਵੱਲੋਂ ਲਗਭਗ 50 ਪੌਦੇ ਕਾਲਜ ਦੇ ਆਲੇ ਦੁਆਲੇ ਵਿੱਚ ਲਗਾਏ ਗਏ| ਇਸ ਮੁਹਿੰਮ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਪੌਦਾ ਲਗਾ ਕੇ ਕੀਤੀ| ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਵੰਲਟੀਅਰ 5-5 ਪੌਦੇ ਲਗਾਏਗਾ ਅਤੇ ਉਹਨਾਂ ਦੀ ਸਮੇਂ- ਸਮੇਂ ਤੇ ਦੇਖਭਾਲ ਕਰੇਗਾ| ਉਹਨਾਂ ਨੇ ਵਿਦਿਆਰਥੀਆਂ ਨੂੰ ਸਵੱਛਤਾ ਵਿਸ਼ੇ ਤੇ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੇ ਆਲੇ ਦੁਆਲੇ, ਨੇੜੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਵੱਧ ਵੱਧ ਤੋਂ ਪੌਦੇ ਲਗਾਉਣ ਅਤੇ ਇਸ ਮੁਹਿੰਮ ਸਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਨ ਤਾਂ ਜੋ ਸਾਡਾ ਆਲਾ ਦੁਆਲਾ ਸਵੱਛ ਬਣ ਸਕੇ| ਇਸ ਮੌਕੇ ਤੇ ਕਾਲਜ ਦੇ ਪ੍ਰੋ. ਕਵਰ ਸੰਜੀਵ ਇੰਦਰ ਦੇਵ, ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਘਣਸ਼ਾਮ ਸਿੰਘ, ਪ੍ਰੋ. ਅਰਵਿੰਦ ਕੌਰ ਅਤੇ ਪ੍ਰੋ. ਭਰਪੂਰ ਕੌਰ ਵੀ ਹਾਜ਼ਰ ਸਨ|

Leave a Reply

Your email address will not be published. Required fields are marked *