ਸਵੱਛਤਾ ਪੰਦਰਵਾੜੇ ਤਹਿਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ

ਐਸ.ਏ.ਐਸ.ਨਗਰ, 28 ਸਤੰਬਰ (ਸ.ਬ.)éਨਗਰ ਨਿਗਮ ਮੁਹਾਲੀ ਵਲੋਂ ਮਣਾਏ ਜਾ ਰਹੇ ਸਵੱਛਤਾ ਪੰਦਰਵਾੜੇ ਤਹਿਤ ਸੈਕਟਰ 71 ਦੇ ਕਮਿਊਨਿਟੀ ਸੈਂਟਰ ਨੇੜੇ ਆਰ. ਐਮ. ਸੀ. ਵਿੱਚ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਰ. ਡਬਲਿਊ. ਏ. ਦੇ ਪ੍ਰਧਾਨ ਅਤੇ ਮੈਂਬਰ, ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਅਤੇ ਸੀਨੀਅਰ ਸਿਟੀਜ਼ਨ ਸ਼ਾਮਿਲ ਸਨ| 
ਇਸ ਮੌਕੇ ਹਾਜਿਰ ਵਿਅਕਤੀਆਂ ਨੂੰ ਘਰ ਤੋਂ ਗਿੱਲਾ- ਸੁੱਕਾ ਕੂੜਾ ਵੱਖ-ਵੱਖ ਕਰਕੇ ਦੇਣ, ਘਰਾਂ ਵਿੱਚ ਹੋਮ ਕਮਪੋਸਟਿੰਗ ਕਰਨ, ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਕੋਵਿਡ-19 ਨੂੰ ਲੈ ਕੇ ਜਾਗਰੂਕ ਕੀਤਾ ਗਿਆ| ਇਸ ਤੋਂ ਇਲਾਵਾ ਨਗਰ ਨਿਗਮ ਮੁਹਾਲੀ ਵੱਲੋਂ ਲੋਕਾਂ ਨੂੰ ਕੱਪੜੇ ਦੇ ਥੈਲੇ ਅਤੇ ਮਾਸਕ ਵੀ ਵੰਡੇ ਗਏ ਅਤੇ ਆਰ. ਐਮ. ਸੀ. ਤੇ ਬਣਾਈ ਖਾਦ ਵੀ ਦਿਖਾਈ ਗਈ ਤਾਂ ਜੋ ਉਹ ਵੀ ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਖਾਦ ਬਣਾ ਸਕਣ| ਇਸ ਮੌਕੇ ਲੋਕਾਂ ਦੇ ਘਰਾਂ ਵਿੱਚ ਸਾਫ-ਸਫਾਈ ਦੀ ਚੈਕਿੰਗ ਵੀ ਕੀਤੀ ਗਈ| 
ਇਸ ਮੌਕੇ ਨਗਰ ਨਿਗਮ ਦੀ ਟੀਮ ਵਿੱਚ ਸੀ.ਐਸ.ਆਈ. ਸ਼ਾਮ ਲਾਲ ਅਤੇ ਪ੍ਰੋਗਰਾਮ ਕੋਆਰਡੀਨੇਟਰ ਨਰਿੰਦਰ ਸਿੰਘ ਸ਼ਾਮਿਲ ਸਨ|

Leave a Reply

Your email address will not be published. Required fields are marked *