ਸਵੱਛਤਾ ਪੰਦਰਵਾੜੇ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਐਸ.ਏ.ਐਸ.ਨਗਰ, 25 ਸਤੰਬਰ (ਸ.ਬ.) ਨਗਰ ਨਿਗਮ ਮੁਹਾਲੀ ਵੱਲੋਂ ਚਲਾਏ ਜਾ ਰਹੇ ਸਵੱਛਤਾ ਪੰਦਰਵਾੜੇ ਤਹਤਿ ਸੈਕਟਰ 79 ਦੇ ਪਾਰਕ ਵਿੱਚ ਜਾਗਰੁਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰੈਂਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰ, ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਅਤੇ ਸੀਨੀਅਰ ਸਿਟੀਜ਼ਨ ਸ਼ਾਮਿਲ ਸਨ|
ਇਸ ਮੌਕੇ ਨਗਰ ਨਿਗਮ ਦੀ ਟੀਮ ਵਲੋਂ ਗਿੱਲਾ ਸੁੱਕਾ ਕੂੜਾ ਵੱਖ-ਵੱਖ ਕਰਕੇ ਦੇਣ, ਆਪਣੇ ਘਰਾਂ ਵਿੱਚ ਹੋਮ ਕਮਪੋਸਟਿੰਗ ਕਰਨ, ਪਲਾਸਟਿਕ ਦੇ ਲਿਫਾਫਿਆ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ| ਇਸ ਤੋਂ ਇਲਾਵਾ ਨਗਰ ਨਿਗਮ ਮੁਹਾਲੀ ਵੱਲੋਂ ਹਾਜਿਰ ਵਿਅਕਤੀਆਂ ਨੂੰ ਕਪੜੇ ਦੇ ਥੈਲੇ ਅਤੇ ਮਾਸਕ ਵੀ ਵੰਡੇ ਗਏ ਤੇ ਸਵੱਛਤਾ ਐਪ ਦੀ ਵੀ ਜਾਣਕਾਰੀ ਦਿੱਤੀ ਗਈ|  ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਸਕੱਤਰ ਸ੍ਰੀ ਰਣਜੀਵ ਕੁਮਾਰ, ਚੀਡ ਸੈਨੇਟਰੀ ਇੰਸਪੈਕਟਰ  ਸ਼ਾਮ ਲਾਲ, ਲਾਇਨ ਸਰਵਿਸ ਕੰਪਨੀ ਦੇ ਮੈਨੇਜਰ ਸੁਖਜਿੰਦਰ ਸਿੰਘ , ਸੀ.ਐਫ. ਨਰਿੰਦਰ ਸਿੰਘ ਅਤੇ ਭਵਜੋਤ ਸਿੰਘ ਸ਼ਾਮਿਲ ਸਨ|

Leave a Reply

Your email address will not be published. Required fields are marked *