ਸਵੱਛਤਾ ਹੀ ਸੇਵਾ ਹੈ : ਪ੍ਰਿੰਸ

ਐਸ ਏ ਐਸ ਨਗਰ, 15 ਸਤੰਬਰ (ਸ.ਬ.) ਨਗਰ ਨਿਗਮ ਦੇ ਕੌਂਸਲਰ ਅਤੇ ਯੂਥ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਵਲੋਂ ਅੱਜ ਸਵੱਛਤਾ ਪੰਦਰਵਾੜੇ ਤਹਿਤ ਫੇਜ਼ 3 ਬੀ 1 ਵਿੱਚ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਪ੍ਰਿੰਸ ਨੇ ਕਿਹਾ ਕਿ ਸਵੱਛਤਾ ਹੀ ਅਸਲੀ ਸੇਵਾ ਹੈ, ਸਾਨੂੰ ਆਪਣੇ ਘਰਾਂ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਦੀ ਵੀ ਸਫਾਈ ਕਰਨੀ ਚਾਹੀਦੀ ਹੈ ਤਾਂ ਕਿ ਕਿਤੇ ਵੀ ਗੰਦਗੀ ਨਾ ਫੈਲ ਸਕੇ|
ਉਹਨਾਂ ਕਿਹਾ ਕਿ ਅਕਸਰ ਹੀ ਲੋਕ ਸੜਕ ਉਪਰ ਹੀ ਕੂੜਾ ਸੁੱਟ ਦਿੰਦੇ ਹਨ, ਜੋ ਕਿ ਠੀਕ ਨਹੀਂ ਹੈ| ਲੋਕਾਂ ਨੂੰ ਕੂੜਾ ਹਮੇਸ਼ਾ ਡਸਟਬਿਨਾਂ ਵਿੱਚ ਹੀ ਪਾਉਣਾ ਚਾਹੀਦਾ ਹੈ| ਉਹਨਾਂ ਇਸ ਮੌਕੇ ਫੇਜ਼ 3 ਬੀ 1 ਮਾਰਕੀਟ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਬਿਲਕੁਲ ਵੀ ਵਰਤੋਂ ਨਾ ਕਰਨ ਅਤੇ ਆਪਣੀਆਂ ਦੁਕਾਨਾਂ ਦੇ ਨਾਲ ਨਾਲ ਆਲੇ ਦੁਆਲੇ ਵੀ ਸਫਾਈ ਰੱਖਣ |
ਇਸ ਮੌਕੇ ਸ੍ਰ. ਦਵਿੰਦਰ ਸਿੰਘ ਭਾਟੀਆ, ਸ੍ਰ. ਸਤਨਾਮ ਸਿੰਘ ਮਲਹੋਤਰਾ, ਸ੍ਰ. ਭੁਪਿੰਦਰ ਸਿੰਘ ਕਾਕਾ, ਸ੍ਰ. ਆਰ ਪੀ ਸਿੰਘ ਚੀਫ ਸੈਨੇਟਰੀ ਇਸੰਪੈਕਟਰ, ਸ੍ਰੀ ਰਵਿੰਦਰ ਸਿੰਗਲਾ ਸੈਨੇਟਰੀ ਇੰਸਪੈਕਟਰ, ਸ੍ਰ. ਬਰਿੰਦਰ ਸਿੰਘ ਸੈਨੇਟਰੀ ਸੁਪਰਵਾਈਜਰ, ਸਿਹਤ ਵਿਭਾਗ ਤੋਂ ਸ੍ਰੀਮਤੀ ਇੰਦਰਜੀਤ ਕੌਰ ਵਿਰਕ ਅਤੇ ਸ੍ਰੀ ਵੰਦਨਾ ਸੁਖੀਜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *