ਸਵੱਛ ਭਾਰਤ ਅਭਿਆਨ ਤਹਿਤ ਸੈਮੀਨਾਰ ਕਰਵਾਇਆ

ਚੁੰਨੀ ਕਲਾ, 7 ਸਤੰਬਰ (ਸ.ਬ.) ਪੰਜਾਬ ਕਾਲਜ ਆਫ ਕਾਮਰਸ ਐਂਡ ਐਗਰੀਕਲਚਰ, ਪਿੰਡ ਸਰਕੱਪੜਾ, ਚੁੰਨੀ ਕਲਾਂ, ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਸੈਮੀਨਾਰ ਕਰਵਾਇਆ ਗਿਆ ਅਤੇ ਕੈਂਪ ਲਗਾਇਆ ਗਿਆ| ਸੈਮੀਨਾਰ ਵਿੱਚ ਕਾਲਜ ਪ੍ਰਿੰਸੀਪਲ ਡਾ. ਅਨੀਤਾ ਸੋਨੀ ਨੇ ਵਿਦਿਆਰਥੀਆਂ ਨੂੰ ਆਪਣੀ ਸਰੀਰਕ ਸਫਾਈ ਦੇ ਨਾਲ-ਨਾਲ ਆਲੇ-ਦੁਆਲੇ ਦੀ ਸਫਾਈ ਰੱਖਣ, ਪਾਣੀ ਦੀ ਸਦਉਪਯੋਗ ਲਈ ਪ੍ਰੇਰਿਤ ਕੀਤਾ| ਪ੍ਰੋ. ਅਨੂ ਸੈਣੀ ਨੇ ਕੂੜਾ-ਕਰਕਟ ਅਤੇ ਖਰਾਬ ਵਸਤਾਂ ਨੂੰ ਦੁਬਾਰਾ ਉਪਯੋਗ ਵਿੱਚ ਲਿਆਉਣ ਬਾਰੇ ਜਾਣਕਾਰੀ ਦਿੱਤੀ| ਸਵੱਛ ਭਾਰਤ ਅਭਿਆਨ ਕੈਂਪ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਅਨੀਤਾ ਸੋਨੀ, ਐਨ.ਐਸ.ਐਸ ਪ੍ਰੋਗਰਾਮ ਕੋ-ਆਰਡੀਨੇਟਰ ਪ੍ਰੋ. ਸੁਨੀਤਾ, ਪ੍ਰੋ. ਚੰਦਨ ਸਿੰਘ ਸਮੂਹ ਸਟਾਫ ਮੈਂਬਰ ਨੇ ਕਾਲਜ ਕੈਂਪਸ ਦੀ ਸਫਾਈ ਤੋਂ ਆਰੰਭ ਕੀਤੀ|

Leave a Reply

Your email address will not be published. Required fields are marked *