”ਸਵੱਛ ਭਾਰਤ ਦਾ ਸਵੱਛ ਨਗਰ” ”ਸਾਹਿਬਜਾਦਾ ਅਜੀਤ ਸਿੰਘ ਨਗਰ” ਦੇ ਨਾਅਰੇ ਹੇਠ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਭਲਕੇ ਹੋਵੇਗੀ : ਸਪਰਾ

ਐਸ.ਏ. ਐਸ.ਨਗਰ , 20 ਜੁਲਾਈ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਸਫਾਈ ਪੱਖੋਂ ਇੱਕ ਨਮੂਨੇ ਦਾ ਜ਼ਿਲ੍ਹਾ ਬਣਾਉਣ ਲਈ ”ਸਵੱਛ ਭਾਰਤ ਦਾ ਸਵੱਛ ਨਗਰ” ”ਸਾਹਿਬਜਾਦਾ ਅਜੀਤ ਸਿੰਘ ਨਗਰ” ਦੇ ਨਾਅਰੇ ਹੇਠ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਭਲਕੇ 21 ਜੁਲਾਈ   ਨੂੰ ਹੋਵੇਗੀ ਅਤੇ ਇਸ ਪੰਦਰਵਾੜੇ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦੀ ਮੁਕੰਮਲ ਸਫਾਈ ਕੀਤੀ ਜਾਵੇਗੀ ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ| ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਸਵੱਛਤਾ ਪੰਦਰਵਾੜੇ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਸਫਾਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ 21 ਜੁਲਾਈ ਤੋਂ 05 ਅਗਸਤ ਤੱਕ ਚਲਣ ਵਾਲੇ ਸਵੱਛਤਾ ਪੰਦਰਵਾੜੇ  ਲਈ  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਜ਼ਿਲ੍ਹਾ ਪੇਂਡੂ ਵਿਕਾਸ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਸੰਚਾਈ ਵਿਭਾਗ, ਸਹਿਕਾਰਤਾ ਵਿਭਾਗ, ਬਾਗਬਾਨੀ, ਵਣ ਵਿਭਾਗ, ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ, ਸਿੱਖਿਆ ਵਿਭਾਗ ਅਤੇ ਪਿੰਡਾਂ ਨਾਲ ਸਬੰਧਤ ਹੋਰ ਸਾਰੇ ਵਿਭਾਗਾਂ ਦੇ ਪਿੰਡ ਪੱਧਰ ਦੇ ਕਰਮਚਾਰੀਆਂ ਨੂੰ ਸਮੂਹ ਪੰਚਾਇਤਾਂ ਨਾਲ ਮਿਲ ਕੇ ਸਫਾਈ ਕਾਰਜਾਂ ਵਿਚ ਸ਼ਾਮਿਲ ਹੋਣ ਦੀਆਂ  ਹਦਾਇਤਾਂ ਦਿੱਤੀਆਂ ਗਈਆਂ ਹਨ| ਉਨ੍ਹਾਂ ਦੱਸਿਆ ਕਿ ਪਿੰਡ ਪੱਧਰ ਤੇ ਗਠਿਤ ਕੀਤੀਆਂ ਕਮੇਟੀਆਂ ਦੇ ਚੇਅਰਮੈਨ ਪੰਚਾਇਤ ਸਕੱਤਰ ਨਿਯੁਕਤ  ਕੀਤੇ ਗਏ ਹਨ ਅਤੇ ਬਾਕੀ ਵਿਭਾਗਾਂ ਦੇ ਪਿੰਡ ਪੱਧਰ ਦੇ ਕਰਮਚਾਰੀ ਇਸ ਕਮੇਟੀ ਦੇ ਮੈਂਬਰ ਹੋਣਗੇ ਅਤੇ ਪੰਦਰਵਾੜੇ ਦੀ ਰੋਜ਼ਾਨਾ ਰਿਪੋਰਟ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਾਹੀਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਭੇਜਣੀ ਯਕੀਨੀ ਬਣਾਉਣਗੇ | ਉਨਾਂ੍ਹ ਦੱਸਿਆ ਕਿ ਸਵੱਛਤਾ ਪੰਦਰਵਾੜੇ ਦੀ ਜਿਲ੍ਹੇ ਵਿਚ ਜ਼ੋਰਦਾਰ ਸ਼ੁਰੂਆਤ ਕੀਤੀ ਜਾਵੇਗੀ ਅਤੇ ਸਵੱਛਤਾ ਮਿਸ਼ਨ ਨੂੰ ਇਕ ਲੋਕ ਲਹਿਰ ਬਣਾਇਆ ਜਾਵੇਗਾ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਸਵੱਛਤਾ ਪੰਦਰਵਾੜੇ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪਿੰਡ ਪੱਧਰ ਦੇ ਕਰਮਚਾਰੀ ਪੀਣ ਵਾਲੇ ਪਾਣੀ ਦੀ ਦੂਰਵਰਤੋਂ ਰੋਕਣ ਲਈ ਸਾਰੇ ਖਪਤਕਾਰਾਂ ਨੂੰ ਟੁੱਟੀਆਂ ਲਗਾਉਣ ਲਈ ਲਾਮ ਬੰਦ ਕਰਨਗੇ ਅਤੇ ਗੈਰ ਕਾਨੂੰਨੀ ਪਾਣੀ ਦਾ ਕੁਨੈਕਸ਼ਨ ਬੰਦ ਕਰਵਾਉਣਗੇ ਅਤੇ ਪੰਚਾਇਤ ਸਕੱਤਰਾਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕਰਕੇ ਪਿੰਡ ਵਾਸੀਆਂ ਨੂੰ ਪਾਖਾਨਿਆਂ ਦੀ ਵਰਤੋਂ ਕਰਨ ਲਈ ਜਾਗਰੂਕ ਕਰਨਗੇ ਤਾਂ ਜੋ ਸਾਰੇ ਪਿੰਡ ਖੁੱਲੇ ਚ ਸੌਚ ਤੋਂ ਮੁਕਤ ਰਹਿਣ| ਇਸ ਤੋਂ ਇਲਾਵਾ ਸਿਹਤ ਵਿਭਾਗ, ਬਾਲ ਵਿਕਾਸ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਸਫਾਈ ਰੱਖਣ ਅਤੇ ਗੰਦਗੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਅਤੇ ਇਨਾਂ੍ਹ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨਗੇ |  ਪਿੰਡਾਂ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਪੀਣ ਵਾਲੇ ਪਾਣੀ ਅਤੇ ਪਾਖਾਨੇ ਦੀ ਸਹੂਲਤ ਉਪਲੱਭਧ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ| ਇਸ ਤੋਂ ਇਲਾਵਾ ਸਹਾਇਕ ਲੇਬਰ ਕਮਿਸ਼ਨਰ ਇਮਾਰਤਾਂ ਦੀ ਉਸਾਰੀ ਵਿਚ ਲੱਗੇ ਕਾਮੇ ਭੱਠਿਆਂ ਆਦਿ ਤੇ ਵੀ ਇਨਾਂ੍ਹ ਲਈ ਲੋੜੀਂਦੇ ਆਰਜੀ ਪਾਖਾਨਿਆਂ ਦਾ ਪ੍ਰਬੰਧ  ਕਰਨਗੇ|

Leave a Reply

Your email address will not be published. Required fields are marked *