ਸਵੱਛ ਭਾਰਤ ਪੱਖਵਾੜਾ ਮਨਾਇਆ

ਐਸ.ਏ.ਐਸ. ਨਗਰ, 20 ਅਗਸਤ (ਸ.ਬ.) ਪੈਰਾਗਾਨ ਸੀਨੀਅਰ ਸੈਕਡੰਰੀ ਸਕੂਲ ਸੈਕਟਰ 71 ਮੁਹਾਲੀ ਦੀ ਕੌਮੀ ਸੇਵਾ ਯੋਜਨਾ ਦੀ ਯੂਨਿਟ ਨੇ ਸਵੱਛ ਭਾਰਤ ਪੱਖਵਾੜਾ ਮਨਾਇਆ| ਪ੍ਰੋਗਰਾਮ ਅਫਸਰ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਪਖਵਾੜੇ ਦੌਰਾਨ ਐਨ.ਐਸ.ਐਸ. ਸਵੈ-ਸੇਵਕਾਂ ਵਲੋਂ ਵੱਖੋ-ਵੱਖਰੇ ਕੰਮ ਵਿੱਚ ਸ਼ਮੂਲੀਅਤ ਕੀਤੀ ਜਿਵੇਂ ਕਿ ਸਕੂਲ ਕਲਾਸਾਂ, ਪ੍ਰਯੋਗਸ਼ਾਲਾਵਾਂ, ਖੇਡ ਮੈਦਾਨ, ਜਨਤਕ ਪਾਰਕਾਂ, ਗਲੀਆਂ ਦੀ ਸਫਾਈ ਆਦਿ| ਪਖਵਾੜੇ ਦੀ ਸ਼ੁਰੂਆਤ ਂਸਵੱਛਤਾ ਦੀ ਅਹਿਮੀਅਤ’ ਸੰਬੰਧੀ ਲੈਕਚਰ, ਰੈਲੀ ਅਤੇ ਸਹੁੰ ਚੁੱਕਣ ਨਾਲ ਹੋਈ| ਇਸ ਪਖਵਾੜੇ ਦੌਰਾਨ ਸਕੂਲ ਨੇ ਮਿਉਂਸਪਲ ਕਾਰਪੋਰੇਸ਼ਨ ਮੁਹਾਲੀ ਦੀ ਮਦਦ ਨਾਲ ਜਨਤਕ ਥਾਵਾਂ ਉੱਤੇ ਕੂੜਾਦਾਨ ਰਖਵਾਏ ਅਤੇ ਸਕੂਲ ਵਿੱਚ ਕੰਪੋਸਟ ਪਿੱਟਾਂ ਦਾ ਨਿਰਮਾਣ ਕਰਵਾਇਆ ਜਿੱਥੇ ਕੂੜੇ ਦੀ ਮਦਦ ਨਾਲ ਕੁਦਰਤੀ ਖਾਦ ਤਿਆਰ ਕੀਤੀ ਜਾਵੇਗੀ| ਇਸ ਪਖਵਾੜੇ ਨੂੰ ਮੱਦੇਨਜਰ ਰੱਖਦੇ ਹੋਏ ਸਕੂਲ ਦੇ ਸੁੰਦਰੀਕਰਨ ਵਿੱਚ ਵੀ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ‘ਇੱਕ ਬੱਚਾ, ਇਕ ਗਮਲਾ’ ਨਾਮਕ ਮੁਹਿੰਮ ਸ਼ੁਰੂ ਕੀਤੀ ਜਿਸ ਵਿੱਚ ਹਰ ਬੱਚਾ ਇੱਕ ਗਮਲਾ/ਪੌਦਾ ਅਪਨਾਏਗਾ ਅਤੇ ਉਸਦੀ ਦੇਖਭਾਲ ਕਰੇਗਾ| ਇਸ ਮੌਕੇ ਪ੍ਰਿੰਸੀਪਲ ਨਿਰਮਲਾ ਸ਼ਰਮਾ ਨੇ ਕਿਹਾ ਕਿ ਸਫਾਈ ਕਰਨ ਦੇ ਨਾਲ ਨਾਲ ‘ਮਨ ਨੀਵਾਂ ਮਤ ਉੱਚੀ’ ਦੇ ਫਲਸਫੇ ਨੂੰ ਅਪਣਾਉਣ ਦੇ ਮਨੋਰਥ ਨਾਲ ਸਮਾਜਿਕ ਕਿਰਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ|

Leave a Reply

Your email address will not be published. Required fields are marked *