ਸਹਾਇਕ ਡਾਇਰੈਕਟਰਾਂ ਦੀਆਂ ਅੱਠ ਆਸਾਮੀਆਂ ਘਟਾਉਣ ਦੇ ਫੈਸਲੇ ਦੀ ਨਿਖੇਧੀ

ਐਸ.ਏ.ਐਸ.ਨਗਰ, 24 ਜੁਲਾਈ (ਸ.ਬ.) ਗਜਟਿੰਡ ਐਜੁਕੇਸ਼ਨ ਸਕੂਲ ਸਰਵਿਸਿਸ ਐਸੋਸੀਏਸ਼ਨ (ਗੈਸਾ) ਵਲੋਂ ਸਕੂਲ ਸਿਖਿਆ ਵਿਭਾਗ ਦੇ ਮੁੱਖ ਦਫਤਰ ਵਿੱਚ 7-6-2018 ਦੇ ਹੁਕਮਾਂ ਅਨੁਸਾਰ ਸਹਾਇਕ ਡਾਇਰੈਕਟਰਾਂ ਦੀਆਂ 21 ਅਸਾਮੀਆਂ ਵਿਚੋਂ 8 ਆਸਾਮੀਆਂ ਦੀ ਕਟੌਤੀ ਕਰਕੇ 13  ਅਸਾਮੀਆਂ ਕਰਨ ਤੇ ਰੋਸ ਪ੍ਰਗਟ ਕੀਤਾ ਗਿਆ|
ਇਸ ਮੌਕੇ ਗੈਸਾ ਦੇ ਪ੍ਰਧਾਨ ਦੀਪ ਇੰਦਰ ਸਿੰਘ ਖੈਰਾ ਨੇ ਕਿਹਾ ਕਿ ਵਿਭਾਗ ਦੇ ਮੁਖ ਦਫਤਰ ਵਿੱਚੋਂ ਅਸਾਮੀਆਂ ਘਟਾਉਣ ਨਾਲ ਦਫਤਰੀ ਕੰਮ ਕਾਜ ਵਿੱਚ ਮੁਸ਼ਕਿਲ ਹੋਵੇਗੀ ਅਤੇ ਅਧਿਕਾਰੀ ਵਾਧੂ ਕੰਮ ਦੇ ਭਾਰ  ਕਾਰਨ  ਮਾਨਸਿਕ ਤੌਰ ਤੇ ਬੀਮਾਰ ਹੋ ਸਕਦੇ ਹਨ| ਉਹਨਾਂ ਕਿਹਾ ਕਿ ਮੁੱਖ ਦਫਤਰ ਵਿਖੇ ਪਹਿਲਾਂ ਹੀ ਡਿਪਟੀ ਡਾਇਰੈਕਟਰ ਪ੍ਰਬੰਧਕ, ਜੁਆਇੰਟ ਡਾਇਰੈਕਟਰ ਦੀਆਂ ਚਾਰ ਅਤੇ ਡਿਪਟੀ ਡਾਇਰੈਕਟਰ ਦੀਆਂ ਪੰਜ ਵਿੱਚੋਂ ਚਾਰ ਅਸਾਮੀਆਂ ਖਾਲੀ ਹਨ, ਜਿਹਨਾਂ ਤੇ ਸਹਾਇਕ ਡਾਇਰੈਕਟਰ ਪੱਧਰ ਦੇ ਅਧਿਕਾਰੀ ਹੀ ਕੰਮ ਕਰ ਰਹੇ ਹਨ ਪ੍ਰੰਰਤੂ ਤਰੱਕੀ ਯੋਗ ਅਧਿਕਾਰੀ ਆਪਣੀ ਪੱਦ ਉੱਨਤੀ ਦੀ ਉਡੀਕ ਕਰਦੇ ਸੇਵਾ ਮੁੱਕਤ ਹੋ ਰਹੇ ਹਨ|
ਅਮਰੀਕ ਸਿੰਘ ਨੱਡਾ ਜਿਲ੍ਹਾ ਪ੍ਰਧਾਨ ਕਪੂਰਥਲਾ ਨੇ ਮੰਗ ਕੀਤੀ ਕਿ ਜੁਆਇੰਟ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਦੀਆਂ ਚਾਰ-ਚਾਰ ਖਾਲੀ ਅਸਾਮੀਆਂ ਨੂੰ ਪੀ.ਈ.ਐਸ.ਕਾਡਰ ਵਿੱਚੋਂ ਲੰਬੇ ਸਮੇਂ ਤੋਂ ਸੇਵਾ ਕਰਦੇ ਅਧਿਕਾਰੀਆਂ ਨੂੰ ਪੱਦਉਨਤ ਕਰਨ ਦੀ ਅਪੀਲ ਕੀਤੀ| ਉਹਨਾਂ ਕਿਹਾ ਕਿ  ਮੁੱਖ ਦਫਤਰ ਵਿਖੇ ਦਫਤਰੀ ਕੰਮਕਾਰ ਵਿੱਚ ਹੋਰ ਨਿਪੁੰਨਤਾ ਲਿਆਉਣ ਲਈ ਅਸਾਮੀਆਂ ਨੂੰ ਨਾ ਘਟਾਇਆ             ਜਾਵੇ| ਉਹਨਾਂ ਮੰਗ ਕੀਤੀ ਕਿ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਮੁੱਖ ਅਧਿਆਪਕ/             ਵੋਕੇਸ਼ਨਲ  ਲੈਕਚਰਾਰ/ਲੈਕਚਰਾਰਾਂ ਨੂੰ ਪਦਉੱਨਤ ਕਰਕੇ ਭਰੀਆਂ ਜਾਣ ਤਾਂ ਜੋ ਸਕੂਲ ਮੁਖੀ ਆਪਣੇ ਸਕੂਲਾਂ ਵਿੱਚ ਆਨ ਲਾਇਨ ਪੜ੍ਹਾਈ ਅਤੇ ਪ੍ਰਬੰਧ  ਤੱਸਲੀਬਖਸ ਕਰ ਸਕਣ| 

Leave a Reply

Your email address will not be published. Required fields are marked *