ਸਹਾਰਨਪੁਰ: ਅਗਵਾ ਕਰਨ ਤੋਂ ਬਾਅਦ ਪ੍ਰਿੰਸੀਪਲ ਦਾ ਗੋਲੀ ਮਾਰ ਕੇ ਕੀਤਾ ਕਤਲ

ਸਹਾਰਨਪੁਰ, 3 ਅਗਸਤ (ਸ.ਬ.) ਯੂ. ਪੀ. ਦੇ ਸਹਾਰਨਪੁਰ ਵਿੱਚ ਬਦਮਾਸ਼ਾਂ ਨੇ ਫਿਰੌਤੀ ਨਹੀਂ ਦੇਣ ਤੇ ਇਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਅਣਜਾਣ ਲੋਕਾਂ ਨੇ ਉਸ ਨੂੰ ਅਗਵਾ ਕਰਕੇ 2 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ|
ਸਹਾਨਰਪੁਰ ਦੇ ਐਸ. ਐਸ. ਪੀ. ਉੁਪਿੰਦਰ ਅਗਰਵਾਲ ਨੇ ਘਟਨਾ ਸਥਾਨ ਉਤੇ ਪਹੁੰਚ ਕੇ ਘਟਨਾ ਦੀ ਅਧਿਕਾਰਿਤ ਤੌਰ ਉਤੇ ਪੁਸ਼ਟੀ ਕੀਤੀ ਹੈ|
ਮ੍ਰਿਤਕ ਦੀ ਪਛਾਣ ਬਡਗਾਂਵ ਨਿਵਾਸੀ ਸੁਭਾਸ਼ ਰਾਣਾ ਦੇ ਰੂਪ ਵਿੱਚ ਹੋਈ ਹੈ| ਉਹ ਪੈਰਾਮਾਊਂਟ ਸਕੂਲ ਦਾ ਪ੍ਰਿੰਸੀਪਲ ਸੀ| ਬੀਤੀ ਰਾਤ ਨੂੰ ਬਦਮਾਸ਼ਾਂ ਨੇ ਉਸ ਨੂੰ ਅਗਵਾ ਕਰ ਲਿਆ ਸੀ| ਪੁਲੀਸ ਨੇ ਪ੍ਰਿੰਸੀਪਲ ਦੀ ਲਾਸ਼ ਦੇਰ ਰਾਤ ਮੋਰਾ ਪਿੰਡ ਦੇ ਜੰਗਲ ਤੋਂ ਬਰਾਮਦ ਕੀਤੀ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਫੜਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਰਿਵਾਰ ਮੁਤਾਬਕ ਦੇਰ ਰਾਤ ਤੱਕ ਸੁਭਾਸ਼ ਘਰ ਵਾਪਸ ਨਹੀਂ ਆਇਆ ਪਰ ਅਣਜਾਣ ਨੰਬਰ ਤੋਂ ਫਿਰੌਤੀ ਦਾ ਫੋਨ ਜ਼ਰੂਰ ਆਇਆ ਸੀ|
ਪੁਲੀਸ ਦਾ ਕਹਿਣਾ ਹੈ ਕਿ ਕਤਲ ਕਾਰਨ ਫਿਰੌਤੀ ਦੀ ਰਕਮ ਦਾ ਨਾ ਮਿਲਣਾ ਜਾਂ ਫਿਰ ਕੁਝ ਹੋਰ ਵੀ ਹੋ ਸਕਦਾ ਹੈ| ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *