ਸਹਿਕਾਰੀ ਸਭਾ ਵਿੱਚ ਬੀ ਐਮ ਸੀ ਲਗਾਇਆ

ਐਸ ਏ ਐਸ ਨਗਰ, 23 ਦਸੰਬਰ (ਸ.ਬ.) ਇਥੋਂ ਨੇੜਲੇ ਪਿੰਡ ਦੀ ਸ਼ਾਮਪੁਰ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਵਿਚ ਬੀ. ਐਮ. ਸੀ ਲਾਇਆ ਗਿਆ, ਜਿਸਦਾ ਉਦਘਾਟਨ ਡਾਇਰੈਕਟਰ ਭਗਵੰਤ ਸਿੰਘ ਗੀਗੇਮਾਜਰਾ ਵੱਲੋਂ ਕੀਤਾ ਗਿਆ| ਡਾਇਰੈਕਟਰ  ਗੀਗੇਮਾਜਰਾ ਨੇ ਕਿਹਾ ਕਿ ਦੁੱਧ ਉਤਪਾਦਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਬੀ. ਐਮ. ਸੀ. ਲਾਇਆ ਗਿਆ ਹੈ ਕਿਉਂਕਿ ਦੁੱਧ ਉਤਪਾਦਕਾਂ ਦਾ ਖੇਤੀ ਖੇਤਰ ਵਿਚ ਲਾਹੇਵੰਦ ਧੰਦਾ ਹੈ| ਇਸ ਕਾਰੋਬਾਰ ਵਿਚ ਦੁੱਧ ਪੈਦਾ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਪਰ ਫਿਰ ਵੀ ਪੰਜਾਬ ਦੇ ਦੁੱਧ ਉਤਪਾਦਕਾਂ ਨੇ ਆਪਣੀ ਮਿਹਨਤ ਦਾ ਸਬੂਤ ਦਿੰਦੇ ਹੋਏ ਬੇਸ਼ੁਮਾਰ ਦੁੱਖ ਪੈਦਾ ਕੀਤਾ ਜਾ ਰਿਹਾ ਹੈ| ਬੀ. ਐਸ. ਸੀ. ਲਗਵਾ ਨਾਲ ਦੁੱਧ ਉਤਪਾਦਕ ਸਹਿਕਾਰੀ ਸਭਾ ਸ਼ਾਮਪੁਰ ਦਾ ਕਾਰੋਬਾਰ ਵੀ ਵਧੇਗਾਅਤੇ ਦੁੱਧ ਉਤਪਾਦਕਾਂ ਦਾ ਵੀ ਫਾਇਦਾ ਹੋਵੇਗਾ| ਇਹ ਬੀ. ਐਮ. ਸੀ ਦੁੱਧ ਉਤਪਾਦਕਾਂ ਨੂੰ ਵੀ ਵਧੀਆ ਕੁਆਲਟੀ ਦਾ ਦੁੱਧ ਮਿਲੇਗਾ| ਉਨ੍ਹਾਂ ਦੱਸਿਆ ਕਿ ਬੀ. ਐਮ. ਸੀ. ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਵਿਚ ਵੇਰਕਾ ਮਿਲਕ ਪਲਾਂਟ ਮੁਹਾਲੀ ਵੱਲੋਂ ਲਗਾਏ ਜਾ ਰਹੇ ਹਨ ਤਾਂ ਕਿ ਦੁੱਧ ਉਤਪਾਦਕਾਂ ਦਾ ਜੀਵਨ ਪੱਧਰ ਉਚਾ ਹੋ ਸਕੇ|
ਇਸ ਮੌਕੇ ਡਾਇਰੈਕਟਰ ਰਾਣਾ ਪ੍ਰਤਾਪ ਸਿੰਘ ਬਹਿਰਾਮਪੁਰ, ਸਾਬਕਾ ਡਾਇਰੈਕਟਰ ਹਰਦੀਪ ਸਿੰਘ ਬਠਲਾਣਾ, ਮੈਨੇਜਰ ਮਿਸ਼ਰਾ ਜੀ, ਡਿਪਟੀ ਮੈਨੇਜਰ ਰਾਮਪਾਲ ਏਰੀਆ ਅਫ਼ਸਰ,  ਸਾਬਕਾ ਸਰਪੰਚ ਗੁਰਮੀਤ ਸਿੰਘ ਸ਼ਾਮਪੁਰ, ਸਭਾ ਦੇ ਪ੍ਰਧਾਨ ਪੂਰਨ ਗਿਰੀ, ਮਲਕੀਤ ਸਿੰਘ ਸ਼ਾਮਪੁਰ, ਗੁਰਮੁੱਖ ਸਿੰਘ, ਬੇਅੰਤ ਸਿੰਘ ਸਭਾ ਦੇ ਸਕੱਤਰ ਕੁਲਵਿੰਦਰ ਸਿੰਘ ਸ਼ਾਮਪੁਰ ਵੀ ਮੌਜੂਦ ਸਨ|

Leave a Reply

Your email address will not be published. Required fields are marked *