ਸਹਿਜਧਾਰੀ ਸਿੱਖ ਪਾਰਟੀ ਦੀ ਪੰਜਾਬ ਇਕਾਈ ਦਾ ਜਥੇਬੰਦਕ ਢਾਂਚਾ ਭੰਗ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਸਹਿਜਧਾਰੀ ਸਿੱਖ ਪਾਰਟੀ ਦੀ ਪੰਜਾਬ ਇਕਾਈ ਦੇ ਸਾਰੇ ਹੀ ਜਥੇਬੰਦਕ ਢਾਂਚੇ ਨੂੰ ਅੱਜ ਭੰਗ ਕਰ ਦਿੱਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਜਥੇਬੰਦਕ ਜਨਰਲ ਸਕੱਤਰ ਬਾਬਾ ਜਸਬੀਰ ਸਿੰਘ ਚਹਿਲ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਰਟੀ ਦੇ ਨਵੀ ਜਥੇਬੰਦਕ ਢਾਂਚੇ ਦਾ ਐਲਾਨ ਜਲਦੀ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਇਹ ਰੱਦੋਬਦਲ ਪਾਰਟੀ ਦੀ ਕਾਰਜਕਾਰਨੀ ਕੌਂਸਲ ਦੇ ਫੈਸਲੇ ਤੇ ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ ਹੈ| ਹੁਣ ਪਾਰਟੀ ਦੇ ਸਾਰੇ ਵਿੰਗਾਂ ਦਾ ਵੀ ਨਵੇ ਸਿਰੇ ਤੋਂ ਗਠਨ ਕੀਤਾ ਜਾਵੇਗਾ| ਯੂਥ ਵਿੰਗ, ਇਸਤਰੀ ਵਿੰਗ, ਕਿਸਾਨ ਵਿੰਗ, ਮੁਲਾਜਿਮ ਵਿੰਗ, ਵਿਦਿਆਰਥੀ ਵਿੰਗ, ਲੀਗਲ ਵਿੰਗ ਅਤੇ ਹੋਰ ਸਾਰੇ ਅਹੁਦੇਦਾਰਾਂ ਦਾ ਮੁੜ ਢਾਂਚਾ ਉਸਾਰਿਆ ਜਾਵੇਗਾ| ਉਹਨਾਂ ਕਿਹਾ ਕਿ ਸਹਿਜਧਾਰੀ ਸਿੱਖ ਪਾਰਟੀ ਅਗਾਮੀ ਲੋਕਸਭਾ ਚੋਣਾਂ ਵਿੱਚ ਮੋਦੀ ਸਰਕਾਰ ਨੂੰ ਮੁੜ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਹਮਖਿਆਲ ਪਾਰਟੀਆਂ ਦਾ ਸਮਰਥਨ ਕਰੇਗੀ ਅਤੇ ਚੋਣਾਂ ਵਿੱਚ ਸਰਗਰਮ ਰੋਲ ਅਦਾ ਕਰੇਗੀ|

Leave a Reply

Your email address will not be published. Required fields are marked *