ਸਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ ਦੇ ਕਾਗਜ ਰੱਦ, ਚੋਣ ਪਿੜ ਵਿੱਚ ਹੁਣ ਕੁੱਲ 16 ਉਮੀਦਵਾਰ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਵਿਧਾਨਸਭਾ ਹਲਕਾ ਮੁਹਾਲੀ ਵਿੱਚ ਅੱਜ ਨਾਮਜਦਗੀ ਪੱਤਰਾਂ ਦੀ ਜਾਂਚ ਦੌਰਾਨ ਸਹਿਜਧਾਰੀ ਸਿੱਖ ਪਾਰਟੀ ਦੇ ਉਮੀਦਵਾਰ ਨਵੀਨ ਕੁਮਾਰ ਦੇ ਕਾਗਜ ਰੱਦ ਹੋ ਗਏ| ਰਿਟਰਨਿੰਗ ਅਫਸਰ ਸ੍ਰੀਮਤੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਨਵੀਨ ਕੁਮਾਰ ਵੱਲੋਂ ਦਾਖਿਲ ਕੀਤੇ ਹਲਫਨਾਮੇ ਵਿੱਚ ਤਕਨੀਕੀ ਗਲਤੀਆਂ ਪਾਏ ਜਾਣ ਤੋਂ ਬਾਅਦ ਉਹਨਾਂ ਨੂੰ ਨਵਾਂ ਹਲਫਨਾਮਾ ਦਾਖਿਲ ਕਰਨ ਲਈ ਨੋਟਿਸ ਦਿੱਤਾ ਗਿਆ ਸੀ ਪਰੰਤੂ ਉਹਨਾਂ ਵੱਲੋਂ ਮਿਥੇ ਸਮੇਂ ਵਿੱਚ ਅਜਿਹਾ ਨਾ ਕਰਨ ਤੇ ਉਹਨਾਂ ਦੇ ਕਾਗਜ ਰੱਦ ਕਰ ਦਿੱਤੇ ਗਏ| ਇਸ ਤੋਂ ਇਲਾਵਾ ਕਵਰਿੰਗ ਉਮੀਦਵਾਰਾਂ ਦੇ ਪਰਚੇ ਵੀ ਖੁਦ ਬ ਖੁਦ ਰੱਦ ਹੋਣ ਉਪਰੰਤ ਹੁਣ ਹਲਕੇ ਵਿੱਚ 16 ਉਮੀਦਵਾਰ ਬਚੇ ਹਨ|
ਉਹਨਾਂ ਦੱਸਿਆ ਕਿ ਅਕਾਲੀ ਦਲ ਦੇ ਉਮੀਦਵਾਰ ਸ੍ਰ. ਤੇਜਿੰਦਰਪਾਲ ਸਿੰਘ ਸਿੱਧੂ, ਕਾਂਗਰਸ ਪਾਰਟੀ ਦੇ ਉਮੀਦਵਾਰ ੍ਰਸ. ਬਲਬੀਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ, ਪੰਜਾਬ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਗੁਰਕ੍ਰਿਪਾਲ ਸਿੰਘ ਮਾਨ, ਭਾਰਤ ਰਖਸ਼ਾ ਪਾਰਟੀ ਦੇ ਉਮੀਦਵਾਰ ਸ੍ਰੀ ਕ੍ਰਿਸ਼ਨ ਗੋਪਾਲ ਸ਼ਰਮਾ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਸ੍ਰ. ਬਲਵਿੰਦਰ ਸਿੰਘ ਕੁੰਭੜਾ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰ. ਸਰਬਜੀਤ ਸਿੰਘ, ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸ੍ਰ. ਮਹਿੰਦਰ ਪਾਲ ਸਿੰਘ, ਹਿੰਦੂ ਸ਼ਿਵਸੈਨਾ ਦੇ ਉਮੀਦਵਾਰ ਸ੍ਰੀ ਅਮਿਤ ਸ਼ਰਮਾ, ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਸ੍ਰ. ਜਸਵਿੰਦਰ ਸਿੰਘ ਤੋਂ ਇਲਾਵਾ ਪ੍ਰਨੀਤ ਸਿੰਘ ਪੰਧੇਰ, ਸੁਭਮ ਸ਼ਰਮਾ, ਪਰਮਜੀਤ ਸਿੰਘ, ਕੁਲਜੀਤ ਸਿੰਘ, ਕਿਸ਼ੋਰ ਸ਼ਰਮਾ ਅਤੇ ਕਮਲਜੋਤ ਕੌਰ (ਸਾਰੇ ਆਜਾਦ) ਚੋਣ ਮੈਦਾਨ ਵਿੱਚ  ਹਨ|

Leave a Reply

Your email address will not be published. Required fields are marked *