ਸਹਿਜਧਾਰੀ ਸਿੱਖ ਪਾਰਟੀ ਵਿੱਚ ਸ਼ਾਮਿਲ ਹੋਏ ਰਘਵਿੰਦਰ ਸਿੰਘ ਰਾਸ਼ਟਰੀ ਮੀਤ ਪ੍ਰਧਾਨ ਨਾਮਜਦ

ਖਰੜ, 28 ਜੁਲਾਈ (ਸ਼ਮਿੰਦਰ ਸਿੰਘ) ਖਰੜ ਹਲਕੇ ਦੇ ਸ਼ਿਵਜੋਤ ਇਨਕਲੇਵ ਰੇਜੀਡੈਂਟਜ ਵੈਲਫੇਅਰ ਐਸੋਸ਼ੀਏਸ਼ਨ (ਸਰਵਾ) ਦੇ ਪ੍ਰਧਾਨ ਸ੍ਰ. ਰਘਵਿੰਦਰ ਸਿੰਘ ਸਹਿਜਧਾਰੀ ਸਿੱਖ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ| ਉਹਨਾਂ ਨੂੰ ਪਾਰਟੀ ਦੇ ਸੁਪਰੀਮੋ ਡਾ. ਪਰਮਜੀਤ ਸਿੰਘ ਰਾਣੂੰ ਨੇ ਰਾਸ਼ਟਰੀ ਮੀਤ ਪ੍ਰਧਾਨ ਨਾਮਜੱਦ ਕੀਤਾ ਅਤੇ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਨ੍ਹਾਂ ਕਿਸੇ ਇਕੱਠ ਤੋਂ ਹੀ ਨਿਯੁਕਤੀ ਪੱਤਰ ਜਾਰੀ ਕੀਤਾ|
ਇਸ ਮੌਕੇ ਸ੍ਰ. ਰਾਣੂ ਨੇ ਕਿਹਾ ਕਿ ਰਘਵਿੰਦਰ ਸਿੰਘ (ਜੋ ਪੰਜਾਬ ਸਰਕਾਰ ਦੇ ਪੀ. ਡਬਲਿਊ. ਡੀ. ਵਿੱਚੋਂ ਰਿਟਾਇਰ ਮੁਲਾਜਮ ਹਨ) ਸਮਾਜ                 ਸੇਵੀ ਹੋਣ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਡੱਟ ਕੇ ਖੜ੍ਹਣ ਵਾਲੇ ਆਗੂ ਹਨ ਅਤੇ ਪਾਰਟੀ ਵਿੱਚ ਉਹਨਾਂ ਦਾ ਸੁਆਗਤ ਹੈ| 

Leave a Reply

Your email address will not be published. Required fields are marked *