ਸਹੀ ਚੀਜ਼ ਹੋਣੀ ਚਾਹੀਦੀ ਹੈ ਹਰੇਕ ਦੇ ਨਾਲ : ਸਲਮਾਨ ਖ਼ਾਨ

ਨਵੀਂ ਦਿੱਲੀ, 5 ਫਰਵਰੀ (ਸ.ਬ.) ਕਿਸਾਨ ਅੰਦੋਲਨ ਲੈ ਕੇ ਜਿੱਥੇ ਵਿਦੇਸ਼ੀ ਹਸਤੀਆਂ ਆਪਣਾ ਪੱਖ ਰੱਖ ਰਹੀਆਂ ਹਨ, ਉੱਥੇ ਹੀ ਭਾਰਤੀ ਹਸਤੀਆਂ ਨੇ ਇਸ ਨੂੰ ਅੰਦਰੂਨੀ ਮਾਮਲਾ ਦੱਸ ਕੇ ਪ੍ਰਾਪੇਗੰਡਾ ਨਾ ਫੈਲਾਉਣ ਦੀ ਸਲਾਹ ਦਿੱਤੀ ਹੈ ਪਰ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਬਹੁਤ ਹੀ ਸਮਝਦਾਰੀ ਨਾਲ ਕਿਸਾਨਾਂ ਦੇ ਮੁੱਦੇ ਤੇ ਆਪਣਾ ਪੱਖ ਰੱਖਿਆ ਹੈ। ਸਲਮਾਨ ਖ਼ਾਨ ਨੂੰ ਇਕ ਪ੍ਰੋਗਰਾਮ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਰਾਇ ਜ਼ਾਹਿਰ ਕਰਨ ਲਈ ਕਿਹਾ ਗਿਆ ਸੀ। ਇਸ ਤੇ ਸਲਮਾਨ ਨੇ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਸਹੀ ਚੀਜ਼ ਹੋਣੀ ਚਾਹੀਦੀ ਹੈ। ਜੋ ਸਭ ਤੋਂ ਸਹੀ ਹੈ, ਉਹ ਕੀਤਾ ਜਾਣਾ ਚਾਹੀਦਾ ਹੈ। ਸਹੀ ਚੀਜ਼ ਹੋਣੀ ਚਾਹੀਦੀ ਹੈ ਹਰੇਕ ਦੇ ਨਾਲ।

Leave a Reply

Your email address will not be published. Required fields are marked *