ਸਹੁਰੇ ਪਰਿਵਾਰ ਤੋਂ ਸਤਾਈ ਮਹਿਲਾ ਨੇ ਬੀਬੀ ਰਾਮੂਵਾਲੀਆ ਤੋਂ ਮੰਗੀ ਮਦਦ, ਪੁਲੀਸ ਤੇ ਕਾਰਵਾਈ ਨਾ ਕਰਨ ਦਾ ਇਲਜਾਮ ਲਗਾਇਆ

ਐਸ ਏ ਐਸ ਨਗਰ, 21 ਜੂਨ (ਸ.ਬ.) ਇੱਥੋਂ ਦੀ ਵਸਨੀਕ ਇੱਕ ਮਹਿਲਾ (ਜਿਸਦਾ 2 ਸਾਲ ਪਹਿਲਾਂ ਆਸਟ੍ਰੇਲੀਆਂ ਰਹਿੰਦੇ ਇੱਕ ਨੌਜਵਾਨ ਨਾਲ ਵਿਆਹ ਹੋਇਆ ਸੀ) ਨੇ ਇਲਜਾਮ ਲਗਾਇਆ ਹੈ ਕਿ ਉਸਦੇ ਸਹੁਰੇ ਪਰਿਵਾਰ ਵਲੋਂ ਉਸਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ, ਕੁੱਟ ਮਾਰ ਕਰਨ ਅਤੇ ਦਾਜ ਮੰਗਣ ਸਬੰਧੀ ਉਸ ਵੱਲੋਂ ਪੁਲੀਸ ਨੂੰ ਦਿਤੀ ਸ਼ਿਕਾਇਤ ਦੇ ਬਾਵਜੂਦ ਪੁਲੀਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ|  ਉਕਤ ਮਹਿਲਾ ਸੰਦੀਪ ਕੌਰ ਨੇ ਇਸ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਤੇ ਹੈਲਪਿੰਗ ਹੋਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਤੋਂ ਮਦਦ ਦੀ ਅਪੀਲ ਕੀਤੀ ਹੈ ਅਤੇ ਬੀਬੀ  ਰਾਮੂਵਾਲੀਆ ਵਲੋਂ ਇਸ ਮਾਮਲੇ ਵਿੱਚ ਪੀੜਿਤ ਮਹਿਲਾ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ|
ਅੱਜ ਇੱਥੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੀ ਰਿਹਾਇਸ਼ ਤੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੀੜਿਤ ਮਹਿਲਾ ਸੰਦੀਪ ਕੌਰ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸਦਾ ਵਿਆਹ ਸਮਰਾਲਾ ਵਾਸੀ ਮਨਜਿੰਦਰ ਸਿੰਘ ਨਾਲ ਹੋਇਆ ਸੀ| ਉਸਨੇ ਇਲਜਾਮ ਲਗਾਇਆ ਕਿ ਵਿਆਹ ਤੋਂ ਕੁਝ ਦੇਰ ਬਾਅਦ ਹੀ ਸੁਹਰਾ ਪਰਿਵਾਰ ਉਸ ਨੂੰ ਦਾਜ ਦਹੇਜ ਲਈ ਤੰਗ ਕਰਨ ਲੱਗ ਪਿਆ| ਮਹਿਲਾ ਨੇ ਕਿਹਾ ਕਿ ਉਹਨਾਂ ਨੇ ਵਿਆਹ ਸਮੇਂ ਦਾਜ ਵਿੱਚ 60 ਲੱਖ ਰੁਪਏ ਬੈਂਕ ਤੋਂ ਕਰਜਾ ਲੈ ਕਿ ਦਿੱਤੇ ਸਨ| ਤੇ ਹੁਣ ਉਹ ਉਸ ਤੋਂ 1 ਕਰੋੜ ਦੀ ਹੋਰ ਮੰਗ ਕਰਦੇ ਸਨ| ਸੰਦੀਪ ਕੌਰ ਨੇ ਦੱਸਿਆ ਕਿ  ਉਸ ਦੇ ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਨੂੰ  ਆਸਟ੍ਰੇਲੀਆ ਨਹੀਂ ਲੈ ਕੇ ਜਾ ਰਿਹਾ ਸੀ| ਜਦੋਂ ਉਸਦੇ ਪਰਿਵਾਰ ਵਲੋ ਕਿਹਾ ਗਿਆ ਤਾਂ ਉਸ ਨੇ ਮੈਨੂੰ 6 ਮਹੀਨੇ ਲਈ ਮੈਨੂੰ ਆਸਟ੍ਰੇਲੀਆ ਬੁਲਾ ਲਿਆ ਸੀ| ਫਿਰ ਉਹ ਮੈਨੂੰ ਉਥੇ ਕੋਈ ਨਸ਼ੀਲੀ ਦਵਾਈ ਖਵਾਉਣ ਲੱਗਾ ਜਿਸ ਨਾਲ ਮੈਂ ਬਹੁਤ ਬਿਮਾਰ ਹੋ ਗਈ ਉਸ ਨੇ ਮੈਨੂੰ ਉਥੋਂ ਧੋਖੇ  ਨਾਲ ਵਾਪਿਸ ਫੇਜ ਦਿੱਤਾ ਉਸ ਦਾ ਕਹਿਣਾ ਸੀ ਕਿ ਮੈ ਜਲਦੀ ਹੀ ਤੈਨੂੰ ਫਿਰ ਲੈ ਆਵਾਂਗਾ ਪਰ ਜਦੋਂ ਮੈ ਵਾਪਿਸ ਆਈ ਤਾਂ ਮੈਨੂੰ ਮੇਰੇ ਸੁਹਰੇ ਪਰਿਵਾਰ ਤੋਂ ਕੋਈ ਵੀ ਲੈਣ ਨਹੀਂ ਆਇਆ| ਮੇਰੇ ਮਾਤਾ ਪਿਤਾ ਕੁਝ ਦਿਨ ਬਾਅਦ ਮੈਨੂੰ ਮੇਰੇ ਸੁਹਰੇ ਪਰਿਵਾਰ ਛੱਡ ਕੇ ਆ ਗਏ|
ਸੰਦੀਪ ਕੌਰ ਨੇ ਇਲਜਾਮ ਲਗਾਇਆ ਕਿ ਫਿਰ ਉਸਦੀ ਸੱਸ, ਨਨਾਣ ਅਤੇ ਮਾਮਾ ਸਹੁਰਾ ਵਲੋਂ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ| ਉਸ ਨਾਲ ਕੁੱਟ ਮਾਰ ਕਰਨੀ ਸੁਰੂ ਕਰ ਦਿੱਤੀ ਗਈ ਅਤੇ ਪੈਸੇ ਦੀ ਮੰਗ ਕਰਨ ਲੱਗੇ| ਉਸਦਾ ਮਾਮਾ ਸਹੁਰਾ ਜਿਸਦਾ ਮੈਡੀਕਲ ਸਟੋਰ ਸਮਰਾਲੇ ਵਿਚ ਹੈ, ਉਸਨੂੰ ਨਸ਼ੀਲੀ ਦਵਾਈਆਂ ਖਾਣੇ ਵਿਚ ਪਾ ਕੇ  ਖੁਆ ਦਿੰਦਾ ਜਿਸ ਨਾਲ ਉਹ ਕਾਫੀ ਦਿਨਾਂ ਤੱਕ ਹੋਸ਼ ਵਿਚ ਨਹੀ ਰਹਿੰਦੀ ਸੀ| ਉਸ ਦਾ ਸਰੀਰਕ ਤੇ ਮਾਨਸੀਕ ਸ਼ੋਸ਼ਣ ਵੀ ਕੀਤਾ ਗਿਆ| ਫਿਰ ਉਸਦੇ ਪਰਿਵਾਰ ਵਾਲੇ ਉਸਨੂੰ ਘਰ ਵਾਪਿਸ ਲੈ ਆਏ| 3 ਮਹੀਨੇ ਉਹ ਡਿਪਰੈਸ਼ਨ ਵਿਚ ਹੀ ਰਹੀ ਉਸ ਤੋਂ ਬਾਅਦ ਜਦੋਂ ਪੁਲੀਸ ਕੋਲ ਕੇਸ ਦਰਜ ਕਰਵਾਉਣ ਲਈ ਗਈ ਤਾਂ ਉਸਦੀ ਕੋਈ ਸੁਣਵਾਈ ਨਹੀਂ ਹੋਈ| ਉਸਨੇ ਦੱਸਿਆ ਕਿ ਉਸਦੀ ਇੱਕ ਅਰਜੀ ਐਨ.ਆਰ.ਆਰ ਆਈ ਵਿੰਗ ਮੁਹਾਲੀ  ਕੋਲ ਹੈ ਪਰ ਕੋਈ ਕਾਰਵਾਈ ਨਹੀ ਹੋ ਰਹੀ ਉਲਟਾ ਪੁਲੀਸ ਅਫਸਰ ਉਸਨੂੰ ਜਲੀਲ ਕਰਦੇ ਹਨ|
ਬੀਬੀ ਰਮੂੰਵਾਲੀਆ ਨੇ ਦੱਸਿਆ ਕਿ ਉਹ ਇਸ ਕੇਸ ਵਿਚ ਸੰਦੀਪ ਕੌਰ ਨੂੰ ਇਨਸਾਫ ਲੈ ਕੇ ਦੇਣ ਲਈ ਹਰ ਤਰ੍ਹਾ ਦੀ ਕੋਸ਼ਿਸ਼ ਕਰਨਗੇ| ਉਹਨਾ ਕਿ ਪੁਲੀਸ ਦੇ ਉੱਚ ਅਫਸਰਾ ਦੇ ਧਿਆਨ ਹਿੱਤ ਲਿਆ ਕਿ ਜਲਦੀ ਕੇਸ ਦਰਜ ਕਰਵਾਇਆ ਜਾਵੇਗਾ| ਇਸ ਮੌਕੇ ਸ; ਸਕੱਤਰ ਹੈਲਪਿੰਗ ਹੈਪਲੈਸ ਸ: ਕੁਲਦੀਪ ਸਿੰਘ ਬੈਰੋਪੁਰ, ਸਿਵ ਕੁਮਾਰ ਸਲਾਹਕਾਰ ਤੇ ਗੁਰਪਾਲ ਸਿੰਘ ਮਾਨ ਹਾਜਰ ਸਨ|

Leave a Reply

Your email address will not be published. Required fields are marked *