ਸ਼ਰਦ ਪੂਰਨਿਮਾ ਮੌਕੇ ਗਊ ਦੇ ਦੁੱਧ ਦੀ ਖੀਰ ਬਣਾਈ


ਐਸ ਏ ਐਸ ਨਗਰ, 31 ਅਕਤੂਬਰ (ਸ.ਬ.) ਸ਼ਰਦ ਪੂਰਨਿਮਾ ਮੌਕੇ ਗੌਰੀਸ਼ੰਕਰ ਸੇਵਾ ਦਲ ਗਊਸ਼ਾਲਾ ਸੈਕਟਰ 45 ਵਲੋਂ  ਗਊ ਦੇ ਦੁੱਧ ਦੀ ਖੀਰ ਬਣਾਈ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਦੇ ਮੀਤ ਪ੍ਰਧਾਨ ਸ੍ਰੀ ਵਿਨੋਦ ਕੁਮਾਰ ਨੇ ਦਸਿਆ ਕਿ ਗਊ ਦੇ ਦੁੱਧ ਦੀ ਖੀਰ ਬਣਾ ਕੇ ਰਾਤ ਨੂੰ ਚੰਦਰਮਾ ਦੀ ਰੌਸ਼ਣੀ ਵਿੱਚ ਰਖੀ ਜਾਂਦੀ ਹੈ ਅਤੇ ਸਵੇਰੇ ਅੰਮ੍ਰਿਤ ਵੇਲੇ ਇਸ ਖੀਰ ਦਾ ਪ੍ਰਸਾਦਿ ਵੰਡਿਆ ਜਾਂਦਾ ਹੈ| ਇਸ ਮੌਕੇ ਸ੍ਰੀ ਸੁਮਿਤ ਸ਼ਰਮਾ ਵੀ ਮੌਜੂਦ ਸਨ|

Leave a Reply

Your email address will not be published. Required fields are marked *