ਸ਼ਰਾਬ ਦੀਆਂ 660 ਬੋਤਲਾਂ ਬਰਾਮਦ


ਪਟਿਆਲਾ, 14 ਅਕਤੂਬਰ (ਬਿੰਦੂ ਸ਼ਰਮਾ ) ਥਾਣਾ ਅਰਬਨ ਅਸਟੇਟ ਪੁਲੀਸ ਨੇ ਬੀਤੀ ਰਾਤ ਟੋਇਟਾ ਕੋਰੋਲਾ ਕਾਰ ਨੰਬਰ ਡੀ ਐਲ 4 ਸੀ ਏ ਈ 2019 ਵਿਚੋਂ ਸ਼ਰਾਬ ਦੀਆਂ 660 ਬੋਤਲਾਂ ਬਰਾਮਦ ਕੀਤੀ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾਂ ਅਰਬਨ ਅਸਟੇਟ ਦੇ ਮੁੱਖ ਥਾਣਾ ਅਫਸਰ ਨੇ ਦਸਿਆ ਕਿ ਬੀਤੀ ਰਾਤ ਅਰਬਨ ਅਸਟੇਟ ਇਲਾਕੇ ਵਿਚ ਨਾਕੇਬੰਦੀ ਦੌਰਾਨ ਜਦੋਂ ਥਾਣਾਂ ਅਰਬਨ ਅਸਟੇਟ ਦੀ ਪੁਲੀਸ ਵਲੋਂ ਟੋਇਟਾ ਕੋਰੋਲਾ ਕਾਰ ਨੰਬਰ ਡੀ ਐਲ 4 ਸੀ ਏ ਈ 2019 ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਇਵਰ ਵਲੋਂ ਕਾਰ ਨੂੰ ਭਜਾਉਣ ਦਾ ਯਤਨ ਕੀਤਾ ਪਰ ਬਾਅਦ ਵਿਚ ਉਹ ਕਾਰ ਉਥੇ ਹੀ ਛੱਡ ਕੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ| 
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਕਾਰ ਦੀ ਤਲਾਸ਼ੀ ਲੇਣ ਤੇ ਕਾਰ ਵਿਚ 55 ਡਬਿਆਂ ਵਿਚ 660 ਬੋਤਲਾਂ ਸ਼ਰਾਬ ਬਰਾਮਦ ਹੋਈ|ੇ ਇਹ ਸ਼ਰਾਬ ਸਿਰਫ  ਹਰਿਆਣਾ ਵਿਚ ਵੇਚਣ ਲਈ ਸੀ| ਉਹਨਾਂ ਦਸਿਆ ਕਿ ਇਸ ਸਬੰਧੀ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ| 

Leave a Reply

Your email address will not be published. Required fields are marked *