ਸ਼ਰਾਰਤੀ ਅਨਸਰਾਂ ਨੇ ਪਾਰਕ ਦੇ ਘਾਹ ਫੂਸ ਨੂੰ ਅੱਗ ਲਗਾਈ

ਐਸ ਏ ਐਸ ਨਗਰ, 16 ਅਕਤੂਬਰ (ਆਰ ਪੀ ਵਾਲੀਆ) ਸਥਾਨਕ ਉਦਯੋਗਿਕ ਖੇਤਰ ਫੇਜ 8 ਵਿਚ ਸਥਿਤ ਇਕ ਪਾਰਕ ਵਿਚ ਘਾਹ ਫੂਸ ਅਤੇ ਸੁੱਕੀਆਂ ਝਾੜੀਆਂ ਨੂੰ ਰਾਤ ਵੇਲੇ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿਤੀ| 
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਦੇ ਕਰੀਬ ਲਗਾਈ ਗਈ ਇਸ ਅੱਗ ਦਾ ਪਤਾ ਚਲਣ ਤੇ ਇਲਾਕੇ ਦੇ ਚੌਂਕੀਦਾਰ ਨੇ ਇਸ ਦੀ ਸ ੂਚਨਾ ਨੇੜਲੇ ਪਲਾਟ ਮਾਲਕ ਤੇਜਿੰਦਰ ਸਿੰਘ ਨੂੰ ਦਿਤੀ, ਜਿਹਨਾਂ ਨੇ ਘਟਨਾ  ਬਾਰੇ ਮੁਹਾਲੀ ਸਮਾਲ ਇੰਡਸਟਰੀਅਲ ਐਸਸੀਏਸ਼ਨ ਦੇ ਸੀ. ਮੀਤ ਪ੍ਰਧਾਨ ਗੁਰਮੀਤ ਸਿੰਘ  ਸਿਆਣ ਨੂੰ  ਸੂਚਿਤ ਕੀਤਾ ਅਤੇ ਮੌਕੇ ਤੇ ਫਾਇਰ ਬਿਗ੍ਰੇਡ ਨੂੰ ਸੱਦਿਆ| ਜਿਸਤੋਂ ਬਾਅਦ ਫਾਇਰ ਬਿਗ੍ਰੇਡ ਵਲੋਂ ਮੌਕੇ ਤੇ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ ਗਿਆ ਅਤੇ ਕੋਈ ਵੱਡਾ ਹਾਦਸਾ ਵਾਪਰਨ ਤੋਂ ਬਚਾਓ ਹੋ  ਗਿਆ| 
ਸ੍ਰ ਤੇਜਿੰਦਰ ਸਿੰਘ ਨੇ ਦਸਿਆ ਕਿ ਇਸ ਪਾਰਕ ਵਿਚ ਕਾਫੀ ਝਾੜੀਆਂ ਅਤੇ ਘਾਹ ਫੂਸ ਉਗੇ ਹੋਏ ਹਨ ਅਤੇ ਨੇੜੇ ਤੋਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਲੰਘਦੀਆਂ ਹਨ ਜਿਸ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ|

Leave a Reply

Your email address will not be published. Required fields are marked *