ਸ਼ਹਿਰ ਦੀਆਂ ਕਲੋਨੀਆਂ ਵਿੱਚ ਮਕਾਨ ਬਣਾਉਣ ਵੇਲੇ ਲੈਵਲ ਦਾ ਧਿਆਨ ਰੱਖਣ ਦੀ ਮੰਗ

ਖਰੜ, 7 ਜੁਲਾਈ (ਸ਼ਮਿੰਦਰ ਸਿੰਘ) ਖਰੜ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਸ਼ਰਮਾ  ਨੇ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਕਲੋਨੀਆਂ ਵਿੱਚ ਮਕਾਨ ਬਣਾਉਣ ਵੇਲੇ ਲੈਵਲ ਦਾ ਧਿਆਨ ਰੱਖਿਆ ਜਾਵੇ ਅਤੇ ਪਾਣੀ ਨਿਕਾਸੀ ਦੀਆਂ ਲਾਈਨਾਂ ਦੇ ਲੈਵਲ ਅਤੇ ਇਨ੍ਹਾਂ ਦੀ ਪਾਣੀ ਕੱਢਣ ਦੀ ਸਮਰੱਥਾ ਦਾ ਧਿਆਨ ਰੱਖਿਆ ਜਾਵੇ|ó
ਉਹਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਖਰੜ ਦੀ ਅਬਾਦੀ ਬਹੁਤ ਵੱਧ ਗਈ ਹੈ ਅਤੇ ਨਵੀਂਆਂ ਕਲੋਨੀਆਂ ਅਤੇ ਸੜ੍ਹਕਾਂ ਹੋਂਦ ਵਿੱਚ ਆ ਰਹੀਆਂ ਹਨ ਜਿਸ ਕਾਰਨ ਇੱਥੋਂ ਦੀਆਂ ਸੱਮਸਿਆਵਾਂ ਵਿੱਚ ਵੀ ਵਾਧਾ ਹੋ ਰਿਹਾ ਹੈ|
ਉਹਨਾਂ ਕਿਹਾ ਕਿ ਕਲੋਨੀਆਂ ਅਤੇ ਘਰਾਂ ਦਾ ਲੈਵਲ ਉੱਚਾ ਨੀਵਾਂ ਹੋ ਰਿਹਾ ਹੈ| ਕਾਲੋਨਾਇਜਰ ਜਾਂ ਘਰ ਬਣਾਉਣ ਵਾਲੇ ਆਪਣੀ ਮਰਜ਼ੀ ਨਾਲ ਘਰ ਦਾ ਲੈਵਲ ਰੱਖ ਲੈਂਦੇ ਹਨ ਅਤੇ ਲੈਵਲ ਬਰਾਬਰ ਨਾ ਹੋਣ ਕਰਕੇ ਗੱਲੀਆਂ ਨਾਲਿਆਂ ਵਿੱਚ ਪਾਣੀ ਦਾ ਨਿਕਾਸ ਠੀਕ ਤਰੀਕੇ ਨਾਲ ਨਹੀਂ ਹੁੰਦਾ ਅਤੇ ਮੀਂਹ ਪੈਣ ਨਾਲ ਹਾਲਾਤ ਬਹੁਤ ਜਿਆਦਾ ਖਰਾਬ ਹੋ ਜਾਂਦੇ ਹਨ ਜਿਸ ਦੌਰਾਨ ਗਲੀਆਂ-ਨਾਲਿਆਂ ਦਾ ਲੈਵਲ ਬਰਾਬਰ ਨਾ ਹੋਣ ਕਰਕੇ ਪਾਣੀ ਇਕੱਠਾ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ|
ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਕਾਲੋਨੀ ਜਾਂ ਮਕਾਨ ਦਾ ਨਕਸ਼ਾ ਪਾਸ ਕਰਦੇ ਸਮੇਂ ਲੈਵਲ ਸੰਬਧੀ ਕੋਈ ਸਲਾਹ ਨਹੀਂ ਕੀਤੀ ਜਾਂਦੀ| ਨਗਰ ਕੌਂਸਲ ਵੱਲੋਂ ਕਦੇ ਕਦਾਈਂ ਨਾਲੇ-ਨਾਲਿਆਂ ਦੀ ਸਫਾਈ ਕਰਵਾਉਣ  ਸਮੇਂ ਇਨ੍ਹਾਂ ਵਿੱਚੋਂ ਗੰਦਗੀ ਕੱਢ ਕੇ ਸੜਕ ਦੇ ਕਿਨਾਰੇ ਤੇ ਢੇਰ ਲਗਾ ਦਿੱਤਾ ਜਾਂਦਾ ਹੈ ਅਤੇ ਇਸ ਗੰਦਗੀ ਦੇ ਢੇਰ ਲੰਮੇ ਸਮੇਂ ਤੱਕ ਇਸੇ ਤਰ੍ਹਾਂ ਸੜਕ ਦੇ ਕਿਨਾਰੇ ਪਏ ਬਦਬੂ  ਪੈਦਾ ਕਰਦੇ ਹਨ| ਇਸ ਨਾਲ ਬਜ਼ਾਰਾਂ ਵਿੱਚ ਬੁਰਾ ਹਾਲ ਹੋ ਜਾਂਦਾ ਹੈ ਜਿਸ ਕਾਰਨ ਵਪਾਰੀਆਂ ਦਾ ਵੱਡਾ ਨੁਕਸਾਨ ਹੁੰਦਾ ਹੈ|
ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਸੜਕਾਂ, ਨਾਲੇ ਅਤੇ ਨਾਲਿਆਂ ਦੀ ਸਫਾਈ ਦਿਨ ਵਿੱਚ ਨਾ ਕਰਵਾ ਕੇ ਰਾਤ ਸਮੇਂ ਕਰਵਾਈ ਜਾਵੇ| ਇਸਦੇ ਨਾਲ ਹੀ ਮਕਾਨਾਂ ਦੇ ਲੈਵਲ ਦਾ ਵੀ ਧਿਆਨ ਰੱਖਿਆ ਜਾਵੇ| 

Leave a Reply

Your email address will not be published. Required fields are marked *