ਸ਼ਹਿਰ ਦੀਆਂ ਸੜਕਾਂ ਦੀ ਹਾਲਤ ਤਰਸਯੋਗ, ਵਾਹਨ ਚਾਲਕ ਹੁੰਦੇ ਹਨ ਪਰੇਸ਼ਾਨ

ਐਸ.ਏ.ਐਸ ਨਗਰ 31 ਅਗਸਤ (ਆਰ.ਪੀ.ਵਾਲੀਆ) ਮੁਹਾਲੀ  ਵਿਖੇ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਅਤੇ ਕਈ ਥਾਵਾਂ ਤੋਂ ਇਹ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਹਨ ਜਿਸ ਕਾਰਨ ਸੜਕਾਂ ਉੱਤੇ ਵੱਡੇ-ਵੱਡੇ ਟੋਏ ਬਣ ਗਏ ਹਨ, ਜਿਹੜੇ  ਹਾਸਦਿਆਂ ਨੂੰ ਸੱਦਾ ਦੇ ਰਹੇ ਹਨ|
ਫੇਜ਼ -1  ਅਤੇ ਫੇਜ਼-2 ਦੀਆਂ ਲਾਈਟਾਂ ਤੋਂ ਚੰਡੀਗੜ੍ਹ ਜਾਣ ਵਾਲੀ  ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ ਅਤੇ ਇਸ ਸੜਕ ਦੇ ਟੋਇਆਂ ਕਾਰਨ ਵਾਹਨ ਤੇ ਕਾਬੂ ਨਾ ਰੱਖ ਸਕਣ ਕਾਰਨ ਇੱਕ ਮੋਟਰ ਸਾਈਕਲ ਸਵਾਰ ਜਖਮੀ ਹੋ ਗਿਆ| ਇਹ ਬਾਈਕ ਸਵਾਰ ਜਮੈਟੋ ਕੰਪਨੀ ਵਲੋਂ ਡਿਲੀਵਰੀ ਕਰਨ ਚੰਡੀਗੜ੍ਹਤੋਂ ਮੁਹਾਲੀ ਵੱਲ ਆ ਰਿਹਾ ਸੀ| ਟ੍ਰੈਫਿਕ ਲਾਈਟਾਂ ਤੋਂ ਪਹਿਲਾਂ        ਫੇਜ਼-2 ਦੇ ਮਕਾਨ ਨੰ  ਐਚ.ਐਲ 65-66 ਦੇ ਪਿਛਲੇ ਪਾਸੇ ਮੋਟਰ ਸਾਈਕਲ  ਦਾ ਟਾਇਰ ਸੜਕ ਤੇ ਬਣੇ ਇੱਕ ਟੋਏ ਵਿੱਚ ਪੈਣ ਕਾਰਨ ਮੋਟਰ ਸਾਈਕਲ ਬੇਕਾਬੂ ਹੋ ਗਿਆ ਅਤੇ ਮੋਟਰ ਸਾਈਕਲ ਚਾਲਕ ਜੋਰ ਨਾਲ ਉਛਲ ਕੇ ਦੂਰ ਜਾ ਕੇ  ਡਿੱਗਿਆ| ਇਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ  ਜਿਸ ਵੇਲੇ ਇਹ ਹਾਦਸਾ ਵਾਪਰਿਆਂ ਉਸ  ਵੇਲੇ ਇਸ ਥਾਂ ਤੋਂ ਇੱਕ ਪੁਲੀਸ ਕਰਮਚਾਰੀ ਆਪਣੀ ਕਾਰ ਵਿੱਚ ਉੱਥੋਂ ਲੰਘ ਰਿਹਾ ਸੀ ਅਤੇ ਉਕਤ ਪੁਲੀਸ ਕਰਮਚਾਰੀ ਨੇ ਜਖਮੀ ਵਿਅਕਤੀ ਨੂੰ ਆਪਣੀ ਗੱਡੀ ਵਿਚ ਪਾ ਕੇ ਹਸਪਤਾਲ ਪਹੁੰਚਾਇਆ| 
ਸਥਾਨਕ ਵਸਨੀਕਾਂ ਦੀ ਮੰਗ ਹੈ ਕਿ ਇਨ੍ਹਾਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਕੋਈ ਇੱਥੇ ਅਜਿਹਾ ਕੋਈ ਹੋਰ ਹਾਦਸਾ ਨਾ            ਵਾਪਰੇ|

Leave a Reply

Your email address will not be published. Required fields are marked *