ਸ਼ਹਿਰ ਦੇ ਵੱਖ ਵੱਖ ਫੇਜ਼ ਵਿੱਚ 40-50 ਫੁੱਟ ਉੱਚੇ ਹੋ ਚੁੱਕੇ ਦਰਖਤਾਂ ਦੀ ਛੰਗਾਈ ਦਾ ਪ੍ਰਬੰਧ ਕਰੇ ਨਿਗਮ : ਕਰਨਲ ਸੋਹੀ

ਐਸ. ਏ. ਐਸ ਨਗਰ, 29 ਅਗਸਤ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਮੁਹਾਲੀ ਦੇ ਪ੍ਰਧਾਨ ਲੈਫ ਕਰਨਲ ਐਸ. ਐਸ. ਸੋਹੀ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ 40 ਤੋਂ 50 ਫੁੱਟ ਤਕ ਉੱਚੇ ਹੋ ਚੁੱਕੇ ਦਰਖਤਾਂ ਦੀ ਛੰਗਾਈ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹ ਦਰਖਤ ਬਹੁਤ ਜਿਆਦਾ ਫੈਲ ਚੁੱਕੇ ਹਨ ਅਤੇ ਜਦੋਂ ਵੀ ਕੋਈ ਵੱਡਾ ਦਰਖਤ  ਜਾਂ ਕਿਸੇ ਦਰਖਤ ਦਾ ਕੋਈ ਭਾਰੀ ਟਾਹਣਾ ਡਿੱਗਦਾ ਹੈ ਤਾਂ ਉਸ ਕਾਰਨ ਉਸਦੇ           ਹੇਠਾਂ ਖੜ੍ਹੇ ਵਾਹਨਾਂ ਅਤੇ ਉਸਦੀ ਮਾਰ ਵਿੱਚ ਆਉਣ ਵਾਲੇ ਮਕਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ| 
ਸ. ਸੋਹੀ ਨੇ ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਨਾਲ ਉਹਨਾਂ ਦੇ ਦਫਤਰ ਜਾ ਕੇ ਮੁਲਾਕਾਤ ਵੀ ਕੀਤੀ ਅਤੇ ਮੰਗ ਕੀਤੀ ਕਿ ਉਹ ਇਸ ਸੰਬੰਧੀ  ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਸ੍ਰ. ਸੋਹੀ ਨੇ ਕਮਿਸ਼ਨਰ ਨੂੰ ਦੱਸਿਆ ਕਿ ਅਜਿਹਾ ਇੱਕ ਬਹੁਤ ਜਿਆਦਾ ਭਾਰਾ ਦਰਖਤ ਸੈਕਟਰ-71 ਵਿੱਚ ਉਹਨਾਂ ਦੇ ਘਰ (ਕੋਠੀ ਨੇ 1121) ਦੇ ਸਾਮ੍ਹਣੇ ਲੱਗਿਆ ਹੋਇਆ ਹੈ ਜਿਹੜਾ 45 ਫੁੱਟ ਤੋਂ ਵੀ ਵੱਧ ਉੱਚਾ ਹੈ ਅਤੇ ਇਹ ਕਦੇ ਵੀ ਮਨੁੱਖੀ ਜਾਨ ਲੱਈ ਖਤਰਾ ਸਾਬਿਤ ਹੋ ਸਕਦਾ ਹੈ| 
ਉਹਨਾਂ ਕਮਿਸ਼ਨਰ ਨੂੰ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ ਪਹਿਲਾਂ  ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਅਤੇ ਨਿਗਮ ਦੇ ਹਾਰਟੀਕਲਚਰ ਵਿਭਾਗ ਦੇ ਅਧਿਕਾਰੀ ਮੌਕੇ ਤੇ ਵੀ ਆਉਂਦੇ ਹਨ ਪਰੰਤੂ ਇਹ ਕਹਿ ਕੇ ਵਾਪਸ ਚਲੇ ਜਾਂਦੇ ਹਨ ਕਿ ਨਗਰ ਨਿਗਮ ਦੀ ਮਸ਼ੀਨ ਸਿਰਫ 20 ਫੁੱਟ ਤਕ ਹੀ ਛੰਗਾਈ ਕਰਨ ਦੀ ਸਮਰਥ ਹੈ ਇਸ ਲਈ ਉਹ ਕੁੱਝ ਨਹੀਂ ਕਰ          ਸਕਦੇ| 
ਉਹਨਾਂ ਕਮਿਸ਼ਨਰ ਨੂੰ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਅਜਿਹੇ ਵੱਡੀ ਗਿਣਤੀ ਦਰਖਤ ਲੱਗੇ ਹਨ ਜਿਹਨਾਂ ਦੀ ਉਚਾਈ 40 ਤੋਂ 50 ਫੁੱਟ ਤਕ ਹੈ ਅਤੇ ਪਿੱਛਲੇ  ਕੁੱਝ         ਸਮੇਂ ਦੌਰਾਨ ਉਹਨਾਂ ਵਿੱਚੋਂ ਕੁੱਝ ਦਰਖਤ ਡਿੱਗ ਵੀ ਚੁੱਕੇ ਹਨ ਜਿਸ ਕਰਨ ਲੋਕਾਂ ਦੇ ਘਰ ਅਤੇ ਵਾਹਨ ਨੁਕਸਾਨੇ ਗਏ ਹਨ| 
ਉਹਨਾਂ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹਨ ਲਈ ਕੋਈ ਅਜਿਹੀ ਮਸ਼ੀਨ ਲਿਆਂਦੀ ਜਾਵੇ ਜਿਹੜੀ 50 ਤੋਂ 60 ਫੁੱਟ ਤਕ ਦੀ ਉਚਾਈ ਤਕ ਜਾ ਕੇ ਦਰਖਤਾਂ ਦੀ ਛੰਗਾਈ ਕਰਨ ਦਾ ਸਮਰਥ ਹੋਵੇ ਕਿਉਂਕਿ 20 ਫੁੱਟ ਉਚਾਈ ਤਕ ਕੰਮ ਕਰਨ ਵਾਲੀ ਮਸ਼ੀਨ ਇਸ ਸਮੱਸਿਆਦਾ ਹਲ ਕਰਨ ਦੀ ਸਮਰਥ ਨਹੀਂ ਹੈ| ਉਹਨਾਂ ਮੰਗ ਕੀਤੀ ਕਿ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਇਸ ਕਾਰਨ ਸ਼ਹਿਰ ਵਾਸੀਆਂ ਦੇ ਜਾਨ ਮਾਲ ਦੇ ਨੁਕਸਾਨ ਦੇ ਖਤਰੇ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *