ਸ਼ਹਿਰ ਵਿਚ ਘੁੰਮਦੇ ਆਵਾਰਾ ਕੁੱਤੇ ਬਣੇ ਵੱਡੀ ਸਮੱਸਿਆ

   

ਐਸ ਏ ਐਸ ਨਗਰ,14 ਅਕਤੂਬਰ (ਜਸਵਿੰਦਰ ਸਿੰਘ) ਮੁਹਾਲੀ ਸ਼ਹਿਰ ਵਿਚ ਘੁੰਮ ਰਹੇ ਆਵਾਰਾ ਕੁੱਤੇ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ| ਇਹ ਆਵਾਰਾ ਕੁੱਤੇ ਸ਼ਹਿਰ ਦੀ ਹਰ ਗਲੀ ਅਤੇ ਹਰ ਇਲਾਕੇ ਵਿਚ ਝੁੰਡ ਬਣਾ ਕੇ ਘੁੰਮਦੇ ਰਹਿੰਦੇ ਹਨ, ਦਿਨੋਂ ਦਿਨ ਇਹਨਾਂ ਕੁਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ| 
ਇਹਨਾਂ ਆਵਾਰਾ ਕੁਤਿਆਂ ਕਾਰਨ ਜਿਥੇ ਸੜਕ ਹਾਦਸੇ ਵਾਪਰਦੇ ਹਨ ਉੱਥੇ ਇਹਨਾਂ ਕੁਤਿਆਂ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ| ਇਹ ਕੁੱਤੇ ਰਾਹ ਜਾਂਦੇ ਲੋਕਾਂ ਨੂੰਵੱਢਦੇ ਹਨ ਅਤੇ ਛੋਟੇ ਬੱਚੇ ਇਹਨਾਂ ਕੁਤਿਆਂ ਕਾਰਨ ਘਰਾਂ ਤੋਂ ਬਾਹਰ ਨਿਕਲਣ ਵੇਲੇ ਡਰਦੇ ਹਨ| 
ਇਹ ਆਵਾਰਾ ਕੁੱਤੇ ਲੋਕਾਂ ਦੇ ਘਰਾਂ ਅੱਗੇ ਗੰਦਗੀ ਫੈਲਾਉੱਦੇ ਹਨ ਅਤੇ  ਕੂੜਾ ਫਰੋਲਕੇ ਕੂੜੇ ਨੂੰ ਆਸੇ ਪਾਸੇ ਖਿਲਾਰ ਦਿੰਦੇ ਹਨ| ਸ਼ਹਿਰ ਵਿਚ ਆਵਾਰਾ ਕੁਤਿਆਂ ਵਲੋਂ  ਲੋਕਾਂ ਨੂੰ ਕਟਣ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁਕੀਆਂ ਹਨ| 
ਸਬਕਾ ਕੌਂਸਲਰ ਸ੍ਰ. ਅਰੁਣ ਕੁਮਾਰ ਸ਼ਰਮਾ ਕਹਿੰਦੇ ਹਨ ਕਿ ਇਹਨਾਂ ਆਵਾਰਾ ਕੁੱਤਿਆਂ ਕਾਰਨ ਸ਼ਹਿਰ ਵਾਸੀਆਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਣਾ ਪੈਂਦਾ ਹੈ ਪਰੰਤੂ ਨਗਰ ਨਿਗਮ ਵਲੋਂ ਇਸ ਸੰਬੰਧੀ ਲੋੜੀਂਦੇ ਕਦਮ ਨਾ ਚੁਕੇ ਜਾਣ ਕਾਰਨ ਉਹਨਾਂ ਦੀ ਪ੍ਰੇਸ਼ਾਨੀ ਲਗਾਤਾਰ ਵੱਧ ਰਹੀ ਹੈ| ਉਹਨਾਂ ਮਗ ਕੀਤੀ ਹੈ ਕਿ ਨਿਗਮ ਵਲੋਂ ਇਹਨਾਂ ਆਵਾਰਾ ਕੁਤਿਆਂ ਨੂੰ ਕਾਬੂ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *