ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਉੱਤੇ ਪਹਿਰਾ ਦੇਣ ਦੀ ਲੋੜ : ਬੱਬੀ ਬਾਦਲ

ਐਸ.ਏ.ਐਸ ਨਗਰ, 28 ਸਤੰਬਰ (ਸ.ਬ.) ਸ਼੍ਰੋਮਣੀ  ਯੂਥ ਅਕਾਲੀ  ਦਲ ਟਕਸਾਲੀ ਦੇ ਕੌਮੀ ਪ੍ਰਧਾਨ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ  ਕਿਹਾ ਹੈ ਕਿ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਉੱਤੇ ਪਹਿਰਾ ਦੇਣ ਦੀ ਲੋੜ ਹੈ| ਮੁਹਾਲੀ ਵਿੱਖੇ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਣਾਉਣ ਸੰਬੰਧੀ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਉਹਨਾ ਕਿਹਾ ਕਿ ਅਜੋਕੇ ਸਮੇਂ ਦੇ ਨੌਜਵਾਨ ਕਾਫੀ ਜਾਗਰੂਕ ਹਨ ਪਰ ਉਹ ਆਪਣੀ ਤਾਕਤ ਤੇ ਬੁੱਧੀ ਦਾ ਸਹੀ ਇਸਤੇਮਾਲ ਕਰਕੇ ਸਰਦਾਰ ਭਗਤ ਸਿੰਘ ਦੇ  ਸੁਪਨਿਆਂ  ਨੂੰ ਪੂਰਾ ਕਰਨ ਵੱਲ ਲਗਾਉਣ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਨੌਜਵਾਨ ਦੇ ਅੰਦਰ ਸ. ਭਗਤ ਸਿੰਘ  ਵਿਖਾਈ ਦੇਣਗੇ | ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਨੂੰ ਤਿਆਗ ਕਰਕੇ ਦੇਸ਼ ਦੀ ਆਜਾਦੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ. ਭਗਤ ਸਿੰਘ ਵਰਗੇ ਹੀਰੋ ਨੂੰ  ਆਪਣੇ ਦਿਲਾਂ ਅਤੇ ਦਿਮਾਗ ਵਿੱਚ ਜਿੰਦਾ ਰੱਖਣ ਲਈ ਪ੍ਰੇਰਿਤ ਕੀਤਾ| ਬੱਬੀ ਬਾਦਲ ਨੇ ਕਿਹਾ ਕਿ ਜਲਦੀ ਹੀ ਯੂਥ ਅਕਾਲੀ ਦਲ ਟਕਸਾਲੀ ਵੱਲੋਂ  ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਨੌਜਵਾਨਾਂ ਦਾ ਕੈਂਪ ਲਗਾਇਆ ਜਾਵੇਗਾ| 
ਇਸ ਪ੍ਰੋਗਰਾਮ  ਦੌਰਾਨ ਨੌਜਵਾਨਾਂ ਨੇ  ਪੰਜਾਬ ਵਿੱਚੋਂ ਨਸ਼ਿਆ ਦੇ ਖਿਲਾਫ਼  ਇਮਾਨਦਾਰੀ ਨਾਲ ਲੜਾਈ ਲੜਨ ਅਤੇ ਕਿਸਾਨ ਮਾਰੂ ਆਰਡੀਨੈਂਸ ਨੂੰ ਰੱਦ ਕਰਵਾਉਣ ਅਤੇ ਕਿਸਾਨਾਂ ਨੂੰ ਨਿਆਂ ਦਿਵਾਉਣ ਦੀ ਸੌਂਹ ਚੁੱਕੀ| ਇਸ ਦੌਰਾਨ ਨੌਜਵਾਨਾਂ ਨੇ ਸ਼ਹੀਦ – ਏ -ਆਜਮ ਭਗਤ ਸਿੰਘ ਦੇ ਜੀਵਨ  ਉੱਤੇ ਵੱਖੋ-ਵਖਰੇ ਤਰੀਕੇ ਨਾਲ ਚਾਨਣਾ ਪਾਇਆ| 
ਇਸ ਮੌਕੇ ਨੌਜਵਾਨ ਆਗੂ  ਰਮਨਦੀਪ ਸਿੰਘ ਪ੍ਰਧਾਨ, ਤਰਲੋਕ ਸਿੰਘ ਪ੍ਰਧਾਨ ਜਗਤਪੁਰਾ, ਮਨੋਜ ਗੋਰ, ਜਵਾਲਾ ਸਿੰਘ ਖਾਲਸਾ, ਰਣਜੀਤ ਸਿੰਘ ਬਰਾੜ, ਮਨੀ ਡੋਗਰਾ, ਜਗਤਾਰ ਸਿੰਘ ਘੜੂੰਆਂ, ਮੇਹਰਬਾਨ ਸਿੰਘ ਭੁੱਲਰ, ਰਾਜਨ, ਹਰਜਿੰਦਰ ਸਿੰਘ ਬਿੱਲਾ, ਮੱਘਰ ਸਿੰਘ, ਹਰਜੀਤ ਸਿੰਘ, ਸ੍ਰੀ ਰਾਮ ਸੋਹਾਣਾ, ਕੀਰਤੀ, ਬੀਰਦਵਿੰਦਰ ਸਿੰਘ, ਕਰਮਜੀਤ ਸਿੰਘ,  ਜਗਦੀਪ ਸਿੰਘ, ਕਵਲਜੀਤ ਸਿੰਘ ਪੱਤੋਂ, ਰਣਧੀਰ ਸਿੰਘ ਪ੍ਰੇਮਗੜ੍ਹ, ਜਸਵੰਤ ਸਿੰਘ ਠਸਕਾ,  ਗੁਰਸ਼ੇਰ ਸਿੰਘ, ਤਰਸੇਮ ਸਿੰਘ, ਮਾਲਵਿੰਦਰ ਸਿੰਘ,  ਸੁਮਿਤ ਮਨੌਲੀ, ਜਤਿੰਦਰ ਸਿੰਘ ਆਦਿ ਪਾਰਟੀ ਵਰਕਰ ਹਾਜ਼ਰ ਸਨ|

Leave a Reply

Your email address will not be published. Required fields are marked *