ਸ਼ਹੀਦ ਪੁਲੀਸ ਦਿਹਾੜੇ ਸੰਬੰਧੀ ਕੁਰਾਲੀ ਪੁਲੀਸ ਨੇ ਕਂੈਡਲ ਮਾਰਚ ਕੱਢਿਆ

ਕੁਰਾਲੀ, 21 ਅਕਤੂਬਰ (ਆਰ ਪੀ ਵਾਲੀਆ) ਥਾਣਾ ਸਦਰ ਕੁਰਾਲੀ ਦੀ ਪੁਲੀਸ ਵਲੋਂ ਐਸ ਐਚ ਓ ਬਲਜੀਤ ਸਿੰਘ ਦੀ ਅਗਵਾਈ ਵਿਚ ਪੁਲੀਸ ਸ਼ਹੀਦੀ ਦਿਹਾੜੇ ਤੇ ਸ਼ਹੀਦਾਂ ਦੀ ਯਾਦ ਵਿਚ ਟੋਲ ਪਲਾਜਾ ਤੇ ਕਂੈਡਲ ਮਾਰਚ ਕਢਿਆ ਗਿਆ|
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਐਸ ਐਚ ਓ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਪੁਲੀਸ ਨੂੰ ਆਪਣੇ ਸ਼ਹੀਦ ਮੁਲਾਜਮਾਂ ਉਪਰ ਮਾਣ ਹੈ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ| 

Leave a Reply

Your email address will not be published. Required fields are marked *