ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢਿਆ

ਐਸ.ਏ.ਐਸ.ਨਗਰ, 29 ਸਤੰਬਰ (ਸ.ਬ.) ਯੂਥ ਆਫ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਸੰਬਧ ਵਿੱਚ ਏਅਰਪੋਰਟ ਰੋਡ ਤੇ ਕੈਂਡਲ ਮਾਰਚ ਕਢਿਆ ਗਿਆ ਜਿਸ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਏਅਰਪੋਰਟ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਕੀਤਾ ਜਾਵੇ ਜੋ ਕਿ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗਾ| ਇਸ ਮਾਰਚ ਵਿੱਚ ਕਈ ਪੰਜਾਬੀ ਕਲਾਕਾਰਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ| ਜਿਨ੍ਹਾਂ ਵਿੱਚ ਦਰਸ਼ਨ ਔਲਖ, ਸੋਨੀਆ ਮਾਨ, ਹਰਜੋਤ ਮਾਨ, ਮਹਿਤਾਬ ਵਿਰਕ, ਕਰਤਾਰ ਚੀਮਾ ਅਤੇ ਤਰਲੋਚਨ ਲਾਲੀ ਸ਼ਾਮਿਲ ਸਨ| 
ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰ. ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਕਿ ਉਨ੍ਹਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਏਅਰਪੋਰਟ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਅਜੋਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਆਜਾਦੀ ਦੀ ਅਸਲ ਕੀਮਤ ਪਤਾ ਚਲ ਸਕੇ| ਇਸਦੇ ਨਾਲ ਹੀ ਉਹਨਾਂ                    ਕੇਂਦਰ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਪਾਸ ਕੀਤੇ ਗਏ ਖੇਤੀ ਵਿਰੋਧੀ ਬਿੱਲਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਨ੍ਹਾਂ ਬਿੱਲਾਂ ਨੂੰ ਰੱਦ ਕਰਣ ਦੀ ਮੰਗ ਕੀਤੀ ਤਾਂ ਜੋ ਦੇਸ਼ ਦੀ ਕਿਰਸਾਨੀ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ| ਇਸ ਰੋਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਪਰਮਿੰਦਰ ਗੋਲਡੀ, ਐਡਵੋਕੇਟ ਸਿਮਰਨ ਕੌਰ ਗਿੱਲ, ਵਿੱਕੀ ਮਨੋਲੀ, ਹਰਿੰਦਰ ਜੋਲੀ, ਗੁਰਜੀਤ ਮਟੌਰ, ਲਾਲਾ ਦਾਊਂ ਅਤੇ ਗੁਲਾਬ ਸਿੰਘ ਅੰਬਾਲਾ ਸ਼ਾਮਿਲ ਸਨ|

Leave a Reply

Your email address will not be published. Required fields are marked *