ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਰਜਿੰਦਰਾ ਹਸਪਤਾਲ ਵਿਖੇ ਵਹੀਲ ਚੇਅਰ, ਸਟਰੇਚਰ ਅਤੇ ਪੌਦੇ ਭੇਂਟ ਕੀਤੇ

ਪਟਿਆਲਾ, 28 ਸਤੰਬਰ (ਜਸਵਿੰਦਰ ਸੈਂਡੀ) ਜਨਹਿੱਤ ਸੰਮਿਤੀ ਪਟਿਆਲਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਆਮ ਜਨਤਾ ਦੀ ਸਹੂਲਤ ਲਈ ਰਜਿੰਦਰਾ ਹਸਪਤਾਲ ਵਿਖੇ ਵਹੀਲ ਚੇਅਰ, ਸਟਰੇਚਰ ਅਤੇ ਪੌਦੇ ਭੇਂਟ ਕੀਤੇ ਗਏ| ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸੰਸਥਾ ਮੁੱਖੀ ਸ੍ਰੀ ਐਸ.ਕੇ. ਗੋਤਮ ਵਲੋਂ ਕੀਤੀ  ਗਈ ਅਤੇ ਡਾ. ਹਰਨਾਮ ਸਿੰਘ ਰੇਖੀ, ਮੈਡੀਕਲ ਸੁਪਰਡੈਂਟ ਰਜਿੰਦਰਾ ਹਸਪਤਾਲ ਅਤੇ ਸ੍ਰ. ਸੰਤੋਖ ਸਿੰਘ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| 
ਇਸ ਮੌਕੇ ਸੰਸਥਾ ਦੇ ਸਕੱਤਰ ਸ੍ਰੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਸੰਸਥਾ ਵਲੋਂ ਸਮੇਂ ਸਮੇਂ ਸਿਰ ਜਨਤਾ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆ ਵੀਹਲ ਚੇਅਰ, ਸਟਰੇਚਰ, ਦਵਾਈਆਂ ਅਤੇ ਕੰਬਲਾਂ ਦੀ ਸੇਵਾ ਕੀਤੀ ਜਾਂਦੀ ਹੈ| ਇਸਦੇ ਨਾਲ ਹੀ ਇਸ ਹਸਪਤਾਲ ਵਿੱਚ ਬੂਟੇ ਵੀ ਲਗਾਏ ਜਾਂਦੇ ਹਨ| 
ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਸ੍ਰ. ਸੁਰਵਿੰਦਰ ਸਿੰਘ ਛਾਬੜਾ, ਸੰਯੁਕਤ ਸਕੱਤਰ ਸ੍ਰੀ ਜੀ.ਐਸ. ਬੇਦੀ, ਪ੍ਰੈਸ ਸਕੱਤਰ ਸ੍ਰੀ ਜਤਵਿੰਦਰ ਗਰੇਵਾਲ, ਹਰਦੀਪ ਸਿੰਘ ਹੈਰੀ, ਸ੍ਰੀ ਅਬਦੁਲ ਵਾਹਿਦ ਮੈਂਬਰ ਵਕਫ ਬੋਰਡ ਪੰਜਾਬ, ਰਵਿੰਦਰ ਸਿੰਗਲਾ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ, ਮੰਜੀਵ ਸਿੰਘ ਕਾਲੇਕਾ ਕੌਂਸਲਰ ਵਲੋਂ ਵੀ ਹਾਜਿਰ ਸਨ| 

Leave a Reply

Your email address will not be published. Required fields are marked *