ਸ਼ਹੀਦ ਮਲਕੀਤ ਸਿੰਘ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਾਇਆ


ਘਨੌਰ, 5 ਦਸੰਬਰ (ਅਭਿਸ਼ੇਕ ਸੂਦ)  ਘਨੌਰ ਲਾਗੇ ਪਿੰਡ ਕਪੂਰੀ ਵਿਖੇ ਬਾਬਾ ਫਰੀਦ ਸਪੋਰਟਸ ਮੈਮੋਰੀਅਲ ਕਲੱਬ ਵਲੋਂ ਸ਼ਹੀਦ ਮਲਕੀਤ ਸਿੰਘ ਦੀ ਯਾਦ ਵਿੱਚ  ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਕਬੱਡੀ ਕੱਪ ਕਰਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰਮੀਤ ਸਿੰਘ ਐਸ.ਐਚ.ਓ. ਘਨੌਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ            ਖੇਡਾਂ ਵਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਨਸ਼ਾ ਮੁਕਤ ਹੋ ਸਕੇ|  
ਇਸ ਮੌਕੇ ਕੌਮਾਂਤਰੀ ਕਬੱਡੀ ਖਿਡਾਰੀ ਮਨਜਿੰਦਰਜੀਤ ਸਿੰਘ ਵਿੱਕੀ ਘਨੌਰ ਦਿੱਲੀ ਵਿੱਚ ਚਲ ਰਹੇ ਕਿਸਾਨ ਅੰਦੋਲਨ ਵਿਚੋਂ ਵਿਸੇਸ਼ ਤੌਰ ਤੇ ਪਹੁੰਚੇ| ਇਸ ਮੌਕੇ ਮਾਸਟਰ ਅੰਗਰੇਜ਼ ਸਿੰਘ ਕਬੱਡੀ ਕੋਚ, ਜਰਨੈਲ ਸਿੰਘ ਸੌਟਾਂ, ਮਨੀਸ ਸਰਪੰਚ ਨਰੈਣਗੜ, ਗੋਲਡੀ ਬਠੌਣੀਆਂ, ਸੰਦੀਪ ਘਨੌਰ, ਮਹੀਂਪਾਲ ਸ਼ਰਮਾ, ਚੰਦ ਸਿੰਘ ਸਰਪੰਚ ਕਪੂਰੀ, ਕਲਬ ਮੈਂਬਰ ਦੀਪ ਕਾਲਾ, ਗੋਲੂ, ਜਗਰੂਪ, ਸੋਨੀ, ਜੱਗੀ, ਦਲਵੀਰ ਸਿੰਘ, ਸੁਨੀਲ ਰਾਜ, ਸਵਰਨ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *