ਸ਼ਾਨਦਾਰ ਰਿਹਾ ਸੰਤ ਈਸ਼ਰ ਸਿੰਘ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ

ਐਸ.ਏ.ਐਸ.ਨਗਰ, 15 ਜੁਲਾਈ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ , ਫੇਜ਼  7  ਮੁਹਾਲੀ  ਦੇ  ਵਿਦਿਆਰਥੀਆਂ ਦੇ  ਦਸਵੀਂ ਜਮਾਤ ਦਾ               ਸੀ. ਬੀ. ਐਸ. ਈ.  ਇਮਤਿਹਾਨ  ਦਾ  ਨਤੀਜਾ  ਸ਼ਾਨਦਾਰ ਰਿਹਾ| ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸਕੂਲ ਦੇ ਕੁੱਲ 91 ਵਿਦਿਆਰਥੀਆਂ ਨੇ ਦਸਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ ਅਤੇ ਸਾਰੇ ਹੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ| ਸਕੂਲ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ 93.6 ਫੀਸਦੀ ਅੰਕ ਲੈ ਕੇ ਪਹਿਲਾ, ਹਿਮਾਸ਼ੀ ਗੂੰਜੇ ਵਿਦਿਆਰਥੀ ਨੇ 91.8 ਫੀਸਦੀ ਅੰਕ ਲੈ ਕੇ ਦੂਜਾ ਅਤੇ ਤਮਨਜੋਤ ਕੌਰ ਤੇ ਲਿਜਾ ਕੁਮਾਰੀ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ|

Leave a Reply

Your email address will not be published. Required fields are marked *