ਸ਼ਿਵ ਸੈਨਾ ਨੇ ਅਮਨਦੀਪ ਸਿੰਘ ਨੂੰ ਸ਼ਹਿਰੀ ਯੂਥ ਪ੍ਰਧਾਨ ਕੀਤਾ ਨਿਯੁਕਤ

ਪਟਿਆਲਾ, 26 ਸਤੰਬਰ (ਬਿੰਦੂ ਸ਼ਰਮਾ) ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਵੱਲੋਂ ਚਲਾਏ ਗਏ ਭਰਤੀ ਅਭਿਆਨ ਤਹਿਤ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਲਾਹੋਰੀ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਅਮਨਦੀਪ ਸਿੰਘ ਨੂੰ ਸ਼ਹਿਰੀ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ| 
ਇਸ ਮੌਕੇ ਸੂਰਜ ਰਾਜਪੂਤ ਨੂੰ ਸ਼ਹਿਰੀ ਯੂਥ ਦਾ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਨਾਲ ਹੀ ਦਲਜੀਤ ਸਿੰਘ, ਸੋਨੀ,  ਕਿਸ਼ੋਰ ਕੁਮਾਰ,  ਸਤਨਾਮ,  ਸੰਨੀ,  ਸ਼ੋਗੂਨ, ਸੁਮਿਤ,  ਬਾਬੀ,  ਅਮਨ,  ਰਾਕੇਸ਼ , ਅਭੇ,  ਪ੍ਰਕਾਸ਼,  ਸੁਖਜੀਤ ਨੇ ਵੀ ਸ਼ਿਵ ਸੈਨਾ ਦੀ ਮੈਂਬਰਸ਼ਿਪ ਹਾਸਿਲ ਕੀਤੀ|  
ਇਸ ਮੌਕੇ ਸ਼੍ਰੀ ਹਰੀਸ਼ ਸਿੰਗਲਾ ਨੇ ਉਕਤ ਆਗੂਆਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕਰਦਿਆਂ ਸ਼ਿਵ ਸੈਨਾ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਇਆ| ਇਸ ਮੌਕੇ ਮਾਲਵਾ ਜੋਨ ਦੇ ਪ੍ਰਧਾਨ ਭਾਰਤਦੀਪ ਠਾਕੁਰ, ਆਰ ਕੇ ਬਾਬੀ,  ਰਮਨਦੀਪ ਹੈਪੀ,  ਗੌਰਵ ਵਰਮਾ ਹਾਜਿਰ ਸਨ|

Leave a Reply

Your email address will not be published. Required fields are marked *