ਸ਼ੁਲਭ ਸ਼ੌਚਾਲਿਆ ਸਫਾਈ ਮਜਦੂਰ ਸੰਗਠਨ ਵਲੋਂ ਹੜਤਾਲ


ਐਸ ਏ ਐਸ ਨਗਰ, 20 ਅਕਤੂਬਰ (ਸ.ਬ.) ਸ਼ੁਲਭ ਸ਼ੌਚਾਲਿਆ ਸਫਾਈ ਮਜਦੂਰ ਸੰਗਠਨ ਵਲੋਂ ਸ਼ਹਿਰ ਵਿਚ ਡੀ ਐਸ ਆਈ ਕੰਪਨੀ ਅਧੀਨ ਸੌਚਾਲਿਆ ਨੂੰ ਤਾਲੇ ਲਗਾ ਕੇ ਹੜਤਾਲ ਕੀਤੀ ਗਈ ਅਤੇ ਫੇਜ 3ਬੀ1 ਦੇ ਪਾਰਕ ਵਿਚ ਰੈਲੀ ਕੀਤੀ ਗਈ| 
ਇਸ ਮੌਕੇ ਸੰਬੋਧਨ ਕਰਦਿਆਂ ਸੰਗਠਨ ਦੇ ਜਿਲਾ ਪ੍ਰਧਾਨ ਦਇਆ ਨੰਦ ਨੇ ਕਿਹਾ ਕਿ ਸ਼ਹਿਰ ਦੇ ਜਿਹੜੇ ਸੌਚਾਲਿਆ ਦਾ ਸਫਾਈ ਕਰਨ ਦਾ             ਠੇਕਾ ਡੀ ਐਸ ਆਈ ਕੰਪਨੀ ਨੇ ਲਿਆ ਹੋਇਆ ਹੈ, ਉਸ ਕੰਪਨੀ ਵਲੋਂ ਸਫਾਈ ਮਜਦੂਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਦਿਤੀ ਗਈ| ਉਹਨਾਂ ਕਿਹਾ ਕਿ ਕਈ ਮਜਦੂਰਾਂ ਦੀ ਤਿੰਨ ਮਹੀਨੇ ਦੀ ਤਨਖਾਹ, ਕਈਆਂ ਦੀ 2 ਮਹੀਨੇ ਦੀ ਤਨਖਾਹ ਅਤੇ ਕੁਝ ਸਫਾਈ ਮਜਦੂਰਾਂ ਦੀ ਇਕ ਮਹੀਨੇ ਦੀ ਤਨਖਾਹ ਸਫਾਈ ਠੇਕਾ ਕੰਪਨੀ ਵਲੋਂ ਨਹੀਂ ਦਿਤੀ ਜਾ ਰਹੀ| ਇਸ ਤੋਂ ਇਲਾਵਾ ਬਿਨਾਂ ਕਾਰਨ ਸਫਾਈ ਮਜਦੂਰਾਂ ਦੀਆਂ ਤਨਖਾਹਾਂ ਵਿਚੋਂ ਪਿਛਲੇ ਸਮੇਂ ਦੌਰਾਨ ਕਟੇ ਗਏ 600-600 ਰੁਪਏ ਵੀ ਸਫਾਈ ਮਜਦੂਰਾਂ ਨੂੰ ਨਹੀਂ ਦਿਤੇ ਗਏ| ਉਹਨਾਂ ਕਿਹਾ ਕਿ ਨਾ ਹੀ ਸਫਾਈ ਠੇਕਾ ਕੰਪਨੀ ਵਲੋਂ  ਸਫਾਈ ਮਜਦੂਰਾਂ ਨੂੰ ਏਰੀਅਰ ਦਿਤਾ ਜਾ ਰਿਹਾ ਹੈ| 
ਉਹਨਾਂ ਕਿਹਾ ਕਿ ਜਦੋਂ ਤਕ ਸਫਾਈ ਮਜਦੂਰਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ, ਉਦੋਂ ਤਕ ਹੜਤਾਲ ਜਾਰੀ ਰਹੇਗੀ| ਇਸ ਮੌਕੇ ਸੰਗਠਨ ਦੇ ਜਿਲਾ  ਚੇਅਰਮੈਨ ਕਰਮਵੀਰ, ਜਿਲਾ ਉਪ ਪ੍ਰਧਾਨ ਦੌਲਤ ਰਾਮ, ਜਿਲਾ ਸੈਕਟਰੀ ਧਨਜੈ, ਦੇਸਰਾਜ, ਪ੍ਰੇਮ ਪਾਲ, ਪਰਵਿੰਦਰ, ਸੋਨੂੰ ਵੀ ਮੌਜੂਦ ਸਨ| ਇਸ ਮੌਕੇ ਸਫਾਈ ਮਜਦੂਰਾਂ ਵਲੋ ਸਫਾਈ ਠੇਕਾ ਕੰਪਨੀ ਖਿਲਾਫ ਨਾਰ੍ਹੇਬਾਜੀ ਕੀਤੀ ਗਈ| 

Leave a Reply

Your email address will not be published. Required fields are marked *